ਇਸ ਬੱਲੇਬਾਜ਼ ਨੇ ਇੰਗਲੈਂਡ ਖਿਲਾਫ ਖੇਡੀ ਤੂਫਾਨੀ ਪਾਰੀ, 54 ਗੇਂਦਾਂ 'ਚ ਲਾਇਆ ਸੈਂਕੜਾ
Tuesday, Oct 29, 2019 - 02:38 PM (IST)

ਸਪੋਰਟਸ ਡੈਸਕ— ਟੀ20 ਕ੍ਰਿਕਟ 'ਚ ਜੇਕਰ ਕੋਈ ਟੀਮ ਪਹਿਲਾਂ ਬੱਲੇਬਾਜ਼ੀ ਕਰ ਦੌੜਾਂ ਦਾ ਵੱਡਾ ਸਕੋਰ ਬਣੇ ਦੇਵੇ ਤਾਂ ਜ਼ਿਆਦਤਰ ਉਸ ਦੀ ਹੀ ਜਿੱਤ ਤੈਅ ਹੀ ਮੰਨੀ ਜਾਂਦੀ ਹੈ ਪਰ ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਸਾਰਿਆਂ ਨੂੰ ਹੈਰਾਨ ਕਰਦੀ ਹੋਈ ਵਿਰੋਧੀ ਤੋਂ ਜਿੱਤ ਖੋਹ ਲੈ ਜਾਂਦੀ ਹੈ। ਕੁੱਝ ਅਜਿਹਾ ਹੀ ਇੰਗਲੈਂਡ ਦੀ ਟੀਮ ਦੇ ਨਾਲ ਹੋਇਆ ਜੋ ਨਿਊਜ਼ੀਲੈਂਡ ਦੇ ਦੌਰੇ ਗਈ ਹੈ। ਕੌਲਿਨ ਮੁਨਰੋ ਆਪਣੀ ਸ਼ਾਨਦਾਰ ਫ਼ਾਰਮ ਨਾਲ ਜਾਣੂ ਕਰਵਾਉਂਦਾ ਹੋਇਆ ਮੰਗਲਵਾਰ ਨੂੰ ਇੱਥੇ ਇੰਗਲੈਂਡ ਖਿਲਾਫ ਧਮਾਕੇਦਾਰ ਸੈਂਕੜਾ ਲਾਇਆ ਅਤੇ ਜਿਸ ਦੇ ਨਾਲ ਨਿਊਜ਼ੀਲੈਂਡ ਇਲੈਵਨ ਨੇ ਦੂਜੇ ਟੀ-20 ਅਭਿਆਸ ਕ੍ਰਿਕਟ ਮੈਚ 'ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ।ਮੁਨਰੋ ਦੀ 57 ਗੇਂਦਾਂ 'ਚ 107 ਦੌੜਾਂ ਦੀ ਤੂਫਾਨੀ ਪਾਰੀ
ਨਿਊਜ਼ੀਲੈਂਡ ਇਲੈਵਨ ਦੀ ਜਿੱਤ ਦੇ ਹੀਰੋ ਓਪਨਰ ਕਾਲਿਨ ਮੁਨਰੋ ਰਿਹਾ, ਜਿਸ ਨੇ ਅਜੇਤੂ ਸੈਂਕੜਾ ਲਾਇਆ। ਪੰਜ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਅਭਿਆਸ ਮੈਚਾਂ 'ਚ ਨਿਊਜ਼ੀਲੈਂਡ ਇਲੈਵਨ ਦੀ ਕਪਤਾਨੀ ਕਰ ਰਹੇ ਕੌਲਿਨ ਮੁਨਰੋ ਨੇ 57 ਗੇਂਦਾਂ 'ਚ 107 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਪਣੀ ਪਾਰੀ 'ਚ ਉਨ੍ਹਾਂ ਨੇ 7 ਛੱਕੇ ਅਤੇ 9 ਚੌਕੇ ਲਾਏ। ਮਤਲਬ 78 ਦੌੜਾਂ ਤਾਂ ਉਨ੍ਹਾਂ ਨੇ 16 ਗੇਂਦਾਂ 'ਚ ਬਣਾ ਲਈਆਂ। ਇਸ ਅਜੇਤੂ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਇਲੈਵਨ ਨੇ 18.3 ਓਵਰ 'ਚ ਹੀ 189 ਦੌੜਾਂ ਦਾ ਪਹਾੜ ਜਿਹਾ ਟੀਚਾ ਹਾਸਲ ਕਰ ਲਿਆ। ਮੁਨਰੋ ਤੋਂ ਇਲਾਵਾ ਅਨਾਰੂ ਕਿਚਨ ਨੇ ਅਜੇਤੂ 48 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 138 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ।
ਮੁਨਰੋ ਦੇ ਕੋਲ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਣ ਦਾ ਮੌਕਾ
ਦੱਸ ਦੇਈਏ ਕਾਲਿਨ ਮੁਨਰੋ ਟੀ20 ਇੰਟਰਨੈਸ਼ਨਲ 'ਚ ਤਿੰਨ ਸੈਂਕੜੇ ਲਾ ਚੁੱਕਿਆ ਹੈ। ਉਸ ਤੋਂ ਜ਼ਿਆਦਾ 4 ਸੈਂਕੜੇ ਰੋਹਿਤ ਸ਼ਰਮਾ ਨੇ ਲਗਾਏ ਹਨ। ਮੁਨਰੋ ਹੁਣ ਇੰਗਲੈਂਡ ਖਿਲਾਫ ਪੰਜ ਟੀ20 ਮੈਚ ਖੇਡਣਗੇ ਜਿਸ 'ਚੋਂ ਜੇਕਰ ਇਕ 'ਚ ਵੀ ਉਹ ਸੈਂਕੜਾ ਲਗਾ ਦਿੰਦਾ ਹੈ ਤਾਂ ਉਹ ਰੋਹਿਤ ਦੀ ਬਰਾਬਰੀ ਕਰ ਲਵੇਗਾ ਅਤੇ ਦੋ ਸੈਂਕੜੇ ਲਾਉਣ 'ਤੇ ਉਹ ਅੱਗੇ ਵੀ ਨਿਕਲ ਸਕਦੇ ਹਨ।