9ਵੀਂ ਵਾਰ ਖੁੱਲ੍ਹੇ ਫਲੱਡ ਗੇਟ, ਇਸ ਤਾਰੀਖ਼ ਤੱਕ ਸਕੂਲਾਂ ''ਚ ਛੁੱਟੀਆਂ, ਪ੍ਰੀਖਿਆਵਾਂ ਵੀ ਮੁਲਤਵੀ
Thursday, Sep 04, 2025 - 09:54 AM (IST)

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ 'ਚ ਲਗਾਤਾਰ ਮੀਂਹ ਕਾਰਨ ਸੁਖ਼ਨਾ ਝੀਲ ’ਚ ਪਾਣੀ ਦਾ ਪੱਧਰ 1163 ਫੁੱਟ ਦੇ ਖ਼ਤਰਨਾਕ ਨਿਸ਼ਾਨ ਤੋਂ ਉੱਪਰ ਚਲਾ ਗਿਆ। ਪ੍ਰਸ਼ਾਸਨ ਨੇ ਬੁੱਧਵਾਰ ਸਵੇਰੇ ਨੌਵੀਂ ਵਾਰ 2 ਫਲੱਡ ਗੇਟ ਖੋਲ੍ਹ ਦਿੱਤੇ। ਪਹਿਲਾ ਗੇਟ ਸਵੇਰੇ 7:30 ਅਤੇ ਇਕ ਘੰਟੇ ਬਾਅਦ ਦੂਜਾ ਗੇਟ ਖੋਲ੍ਹਿਆ ਗਿਆ। ਪੰਚਕੂਲਾ, ਮਨੀਮਾਜਰਾ ਤੋਂ ਬਾਪੂ ਧਾਮ, ਸ਼ਾਸਤਰੀ ਨਗਰ ਪੁਲ ਤੱਕ ਪਾਣੀ ਪੁੱਜ ਗਿਆ, ਜਿਸ ਕਾਰਨ ਆਵਾਜਾਈ ਬੰਦ ਰਹੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵਿਗੜੇ ਹਾਲਾਤ, ਫਿਰ ਖੁੱਲ੍ਹੇ ਸੁਖ਼ਨਾ ਦੇ ਫਲੱਡ ਗੇਟ, ਸਕੂਲਾਂ 'ਚ ਛੁੱਟੀ, ਆ ਗਏ ਨਵੇਂ ORDER
ਉੱਥੇ ਹੀ ਪਟਿਆਲਾ ਕੀ ਰਾਓ ’ਚ ਤੇਜ਼ ਵਹਾਅ ਕਾਰਨ ਨਵਾਂਗਰਾਓਂ ’ਚ ਪਾੜ ਦਾ ਡਰ ਸਤਾਉਣ ਲੱਗਾ। ਹਾਲਾਂਕਿ ਮੌਕੇ ’ਤੇ ਅਫ਼ਸਰਾ ਨੇ ਸਥਿਤੀ ਸੰਭਾਲ ਲਈ। ਦੂਜੇ ਪਾਸੇ ਸੁਰੱਖਿਆ ਨੂੰ ਦੇਖਦਿਆਂ ਚੰਡੀਗੜ੍ਹ ਦੇ ਸਾਰੇ ਸਕੂਲ ਹੁਣ 7 ਸਤੰਬਰ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਸਰਕਾਰੀ, ਨਿੱਜੀ ਸਹਾਇਤਾ ਪ੍ਰਾਪਤ ਕਾਲਜ ਤੇ ਤਕਨੀਕੀ ਸਿੱਖਿਆ ਦੀਆਂ ਸੰਸਥਾਵਾਂ 4 ਤੋਂ 6 ਸਤੰਬਰ ਤੱਕ ਬੰਦ ਕਰ ਦਿੱਤੀਆਂ। ਹਾਲਾਂਕਿ ਕਾਲਜਾਂ ਦੇ ਹੋਸਟਲ ਖੁੱਲ੍ਹੇ ਰਹਿਣਗੇ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਮੋਹਾਲੀ ਜ਼ਿਲ੍ਹੇ ਲਈ ਆਇਆ ਵੱਡਾ ALERT, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ (ਤਸਵੀਰਾਂ)ਉੱਧਰ ਪੰਜਾਬ ਯੂਨੀਵਰਸਿਟੀ ਨੇ ਸਬੰਧਿਤ ਕਾਲਜਾਂ, ਖੇਤਰੀ ਕੇਂਦਰਾਂ ’ਚ ਛੁੱਟੀਆਂ 6 ਸਤੰਬਰ ਤੱਕ ਵਧਾ ਦਿੱਤੀਆਂ ਹਨ। ਨਾਲ ਹੀ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ, ਜੋ ਹੁਣ 1, 4 ਤੇ 6 ਅਕਤੂਬਰ ਨੂੰ ਹੋਣਗੀਆਂ। 7 ਸਤੰਬਰ ਦੀ ਪੀ. ਯੂ. ਪੀ. ਐੱਚ. ਡੀ. ਦਾਖ਼ਲਾ ਪ੍ਰੀਖਿਆ 21 ਸਤੰਬਰ ਨੂੰ ਹੋਵੇਗੀ। ਮੌਸਮ ਵਿਭਾਗ ਅਨੁਸਾਰ ਬੀਤੀ ਸ਼ਾਮ ਸਾਢੇ 5 ਵਜੇ ਤੱਕ 20.4 ਮਿਲੀਮੀਟਰ ਮੀਂਹ ਪਿਆ। ਹਾਲਾਂਕਿ ਸਵੇਰੇ ਸਾਢੇ 8 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ 63.6 ਮਿਲੀਮੀਟਰ ਬਾਰਸ਼ ਹੋਈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 29.4 ਡਿਗਰੀ ਰਿਹਾ, ਜੋ ਆਮ ਨਾਲੋਂ 3.7 ਡਿਗਰੀ ਘੱਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8