ਕੋਕੋ ਗੌਫ ਨੇ ਲਗਾਤਾਰ ਦੂਜੀ ਵਾਰ ਆਕਲੈਂਡ ਕਲਾਸਿਕ ਦਾ ਖਿਤਾਬ ਜਿੱਤਿਆ

Sunday, Jan 07, 2024 - 06:22 PM (IST)

ਕੋਕੋ ਗੌਫ ਨੇ ਲਗਾਤਾਰ ਦੂਜੀ ਵਾਰ ਆਕਲੈਂਡ ਕਲਾਸਿਕ ਦਾ ਖਿਤਾਬ ਜਿੱਤਿਆ

ਆਕਲੈਂਡ (ਨਿਊਜ਼ੀਲੈਂਡ) : ਚੋਟੀ ਦਾ ਦਰਜਾ ਪ੍ਰਾਪਤ ਕੋਕੋ ਗੌਫ ਨੇ ਪਹਿਲੇ ਸੈੱਟ ਦੇ ਘਾਟੇ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੂੰ ਹਰਾ ਕੇ ਆਕਲੈਂਡ ਟੈਨਿਸ ਕਲਾਸਿਕ 'ਚ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ। ਗੌਫ ਨੇ ਸਵਿਤੋਲਿਨਾ ਨੂੰ 6-7(4), 6-3, 6-3 ਨਾਲ ਹਰਾਇਆ।

ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਇਹ ਪੂਰੇ ਹਫ਼ਤੇ ਪਹਿਲੀ ਵਾਰ ਸੀ ਜਦੋਂ ਗੌਫ ਨੂੰ ਤਿੰਨ ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ। ਉਹ ਬਿਨਾਂ ਕੋਈ ਸੈੱਟ ਗੁਆਏ ਫਾਈਨਲ ਵਿੱਚ ਪਹੁੰਚ ਗਈ। ਇਸ ਅਮਰੀਕੀ ਖਿਡਾਰੀ ਨੇ ਪਿਛਲੇ ਸਾਲ ਇੱਥੇ ਬਿਨਾਂ ਕੋਈ ਸੈੱਟ ਗੁਆਏ ਖਿਤਾਬ ਜਿੱਤਿਆ ਸੀ। ਪਰ ਇਸ ਵਾਰ ਉਸ ਨੂੰ ਫਾਈਨਲ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਦੋ ਘੰਟੇ 23 ਮਿੰਟ ਤੱਕ ਚੱਲਿਆ। ਗੌਫ 2018 ਅਤੇ 2019 ਦੀ ਚੈਂਪੀਅਨ ਜੂਲੀਆ ਜੌਰਜ ਤੋਂ ਬਾਅਦ ਆਕਲੈਂਡ ਕਲਾਸਿਕ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਇਹ 1989 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਖਿਡਾਰੀ ਨੇ ਇਸ ਈਵੈਂਟ ਵਿੱਚ ਆਪਣੇ ਖਿਤਾਬ ਦਾ ਬਚਾਅ ਕੀਤਾ। ਉਸ ਤੋਂ ਪਹਿਲਾਂ, ਪੈਟੀ ਫੈਂਡਿਕ ਨੇ 1988 ਅਤੇ 1989 ਵਿੱਚ ਆਕਲੈਂਡ ਕਲਾਸਿਕ ਖਿਤਾਬ ਜਿੱਤਿਆ ਸੀ। ਗੌਫ ਨੇ ਕਿਹਾ, 'ਮੇਰੇ ਕਰੀਅਰ 'ਚ ਇਹ ਪਹਿਲੀ ਵਾਰ ਹੈ ਕਿ ਮੈਂ ਆਪਣੇ ਖਿਤਾਬ ਦਾ ਬਚਾਅ ਕੀਤਾ। ਇਸ ਲਈ ਮੈਂ ਸੱਚਮੁੱਚ ਖੁਸ਼ ਹਾਂ ਕਿ ਮੈਂ ਅੱਜ ਅਜਿਹਾ ਕਰਨ ਦੇ ਯੋਗ ਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News