ਕੋਕੋ ਗੌਫ ਇੰਡੀਅਨ ਵੇਲਜ਼ ਓਪਨ ''ਚ ਕਲਾਰਾ ਬੁਰੇਲ ਨੂੰ ਹਰਾ ਕੇ ਪਹੁੰਚੀ ਅਗਲੇ ਦੌਰ ''ਚ

Sunday, Mar 10, 2024 - 04:29 PM (IST)

ਕੋਕੋ ਗੌਫ ਇੰਡੀਅਨ ਵੇਲਜ਼ ਓਪਨ ''ਚ ਕਲਾਰਾ ਬੁਰੇਲ ਨੂੰ ਹਰਾ ਕੇ ਪਹੁੰਚੀ ਅਗਲੇ ਦੌਰ ''ਚ

ਇੰਡੀਅਨ ਵੇਲਜ਼- ਅਮਰੀਕਾ ਦੀ ਟੈਨਿਸ ਸਟਾਰ ਕੋਕੋ ਗੌਫ ਨੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਫਰਾਂਸ ਦੀ ਕਲਾਰਾ ਬੁਰੇਲ ਨੂੰ 2-6, 6-3, 7-6 (4) ਨਾਲ ਹਰਾ ਕੇ ਇੰਡੀਅਨ ਵੇਲਜ਼ ਓਪਨ ਦੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ।
ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਤੀਜਾ ਦਰਜਾ ਪ੍ਰਾਪਤ ਗੌਫ ਨੇ ਤੀਜੇ ਸੈੱਟ 'ਚ 5-2 ਨਾਲ ਪਛਾੜ ਕੇ ਕਲਾਰਾ 'ਤੇ ਜਿੱਤ ਦਰਜ ਕੀਤੀ। ਤੀਜੇ ਦੌਰ 'ਚ ਗੌਫ ਦਾ ਮੁਕਾਬਲਾ ਲੂਸੀਆ ਬ੍ਰੋਨਜ਼ੇਟੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਲੂਸੀਆ ਨੇ ਐਂਹੇਲੀਨਾ ਕਲਿਨੀਨਾ ਨੂੰ 6-3, 6-4 ਨਾਲ ਹਰਾਇਆ।


author

Aarti dhillon

Content Editor

Related News