ਗੌਫ ਦਾ ਸ਼ਾਨਦਾਰ ਪ੍ਰਦਰਸ਼ਨ, ਜੋਕੋਵਿਚ ਨੇ ਬੇਕਰ ਦੀ ਕੀਤੀ ਬਰਾਬਰੀ

Saturday, Jul 06, 2019 - 03:55 PM (IST)

ਗੌਫ ਦਾ ਸ਼ਾਨਦਾਰ ਪ੍ਰਦਰਸ਼ਨ, ਜੋਕੋਵਿਚ ਨੇ ਬੇਕਰ ਦੀ ਕੀਤੀ ਬਰਾਬਰੀ

ਲੰਡਨ— ਅਮਰੀਕਾ ਦੀ 15 ਸਾਲ ਦੀ ਕੋਕੋ ਗੌਫ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਦੋ ਮੈਚ ਪੁਆਇੰਟ ਦਾ ਬਚਾਅ ਕਰਕੇ ਵਿੰਬਲਡਨ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ 'ਚ ਸਫਲਤਾ ਹਾਸਲ ਕੀਤੀ। ਵਿਸ਼ਵ ਰੈਂਕਿੰਗ 'ਚ 313ਵੀਂ ਪਾਇਦਾਨ 'ਤੇ ਕਾਬਜ ਗੌਫ ਮਹਿਲਾਵਾਂ ਦੇ ਵਰਗ 'ਚ ਸਲੋਵੇਨੀਆ ਦੀ ਪੋਲੋਨਾ ਹੇਕੋਰਗ ਖਿਲਾਫ ਦੂਜੇ ਸੈੱਟ 'ਚ 2-5 ਨਾਲ ਪੱਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 3-6, 7-6, 7-5 ਨਾਲ ਜਿੱਤ ਦਰਜ ਕੀਤੀ। ਅੰਤਿਮ-16 'ਚ ਉਸ ਦਾ ਸਾਹਮਣਾ ਸਾਬਕਾ ਵਿਸ਼ਵ ਨੰਬਰ ਇਕ ਸਿਮੋਨਾ ਹਾਲੇਪ ਨਾਲ ਹੋਵੇਗਾ। 
PunjabKesari
ਗੌਫ ਦੀ ਇਸ ਸ਼ਾਨਦਾਰ ਜਿੱਤ ਨੇ ਪੁਰਸ਼ ਵਿਸ਼ਵ ਨੰਬਰ ਇਕ ਨੋਵਾਕ ਜੋਕੋਵਿਚ ਦੀ ਸਫਲਤਾ ਨੂੰ ਫਿੱਕਾ ਕਰ ਦਿੱਤਾ। ਸਾਬਕਾ ਚੈਂਪੀਅਨ ਜੋਕੋਵਿਚ ਨੇ 12ਵੀਂ ਵਾਰ ਅੰਤਿਮ-16 'ਚ ਪਹੁੰਚ ਕਰ ਦਿੱਗਜ ਬੋਰਿਸ ਬੇਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸਭ ਤੋਂ ਜ਼ਿਆਦਾ ਵਾਰ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਦਾ ਰਿਕਾਰਡ ਰੋਜਰ ਫੈਡਰਰ ਅਤੇ ਜਿਮੀ ਕੋਨਰਸ ਦੇ ਨਾਂ ਹੈ, ਜਿਨ੍ਹਾਂ ਨੇ 16-16 ਵਾਰ ਇਸ ਉਪਲਬਧੀ ਨੂੰ ਹਾਸਲ ਕੀਤਾ ਹੈ। ਚਾਰ ਵਾਰ ਦੇ ਚੈਂਪੀਅਨ ਜੋਕੋਵਿਚ ਨੇ ਪੋਲੈਂਡ ਦੇ ਹੁਬਰਟ ਹੁਰਕਾਜ ਨੂੰ 7-5, 6-7, 6-1, 6-4 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਪਹੁੰਚਣ ਲਈ ਉਨ੍ਹਾਂ ਨੂੰ ਫਰਾਂਸ ਦੇ ਉਗੋ ਹੁਮਬਰਟ ਨੂੰ ਹਰਾਉਣਾ ਹੋਵੇਗਾ।


author

Tarsem Singh

Content Editor

Related News