COA ਨੇ ਹਾਕੀ ਇੰਡੀਆ 'ਚ ਚੋਣ ਪ੍ਰਕਿਰਿਆ ਕੀਤੀ ਸ਼ੁਰੂ, ਚੋਣ ਅਧਿਕਾਰੀ ਨਿਯੁਕਤ

Monday, Aug 22, 2022 - 06:33 PM (IST)

COA  ਨੇ ਹਾਕੀ ਇੰਡੀਆ 'ਚ ਚੋਣ ਪ੍ਰਕਿਰਿਆ ਕੀਤੀ ਸ਼ੁਰੂ, ਚੋਣ ਅਧਿਕਾਰੀ ਨਿਯੁਕਤ

ਨਵੀਂ ਦਿੱਲੀ, (ਭਾਸ਼ਾ)- ਬਿਹਾਰ ਸਰਕਾਰ ਦੇ ਸਾਬਕਾ ਚੋਣ ਅਧਿਕਾਰੀ ਅਜੈ ਨਾਇਕ ਨੂੰ 9 ਅਕਤੂਬਰ ਤੱਕ ਹੋਣ ਵਾਲੀਆਂ ਹਾਕੀ ਇੰਡੀਆ ਚੋਣਾਂ ਲਈ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ. ਆਈ. ਐਚ.) ਅਤੇ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਖੇਡ ਨੂੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦਰਮਿਆਨ ਹੋਈ ਮੀਟਿੰਗ ਦੌਰਾਨ ਕੀਤੀ ਗਈ। 

ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਰੋਨਾਲਡੋ ਲਈ ਖੜ੍ਹੀ ਹੋਈ ਮੁਸੀਬਤ, ਰੇਪ ਮਾਮਲੇ 'ਚ ਮਾਡਲ ਨੇ ਕੋਰਟ 'ਚ ਫਿਰ ਦਾਇਰ ਕੀਤੀ ਪਟੀਸ਼ਨ

ਮੀਟਿੰਗ ਵਿੱਚ ਐਫ. ਆਈ. ਐਚ. ਦੇ ਕਾਰਜਕਾਰੀ ਚੇਅਰਮੈਨ ਸੈਫ ਅਹਿਮਦ, ਸੀ. ਈ. ਓ. ਥਿਅਰੀ ਵੀਲ ਅਤੇ ਸੀ. ਓ. ਏ. ਦੇ ਮੈਂਬਰ ਜਸਟਿਸ ਅਨਿਲ ਆਰ ਦਵੇ, ਐਸ. ਵਾਈ. ਕੁਰੈਸ਼ੀ ਅਤੇ ਜ਼ਫਰ ਇਕਬਾਲ ਹਾਜ਼ਰ ਸਨ। ਏ. ਕੇ. ਮਜ਼ੂਮਦਾਰ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ''ਉਹ ਤੁਰੰਤ ਪ੍ਰਭਾਵ ਨਾਲ ਅਹੁਦਾ ਸੰਭਾਲਣਗੇ।

ਇਹ ਵੀ ਪੜ੍ਹੋ : ਕੋਰਿਕ ਨੇ ਵਾਪਸੀ 'ਤੇ ਜਿੱਤਿਆ ਆਪਣਾ ਪਹਿਲਾ ਮਾਸਟਰਜ਼ 1000 ਖਿਤਾਬ

ਐਫ. ਆਈ. ਐਚ. ਦਾ ਦੋ ਮੈਂਬਰੀ ਵਫ਼ਦ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨ ਅਤੇ ਹਾਕੀ ਇੰਡੀਆ ਦੀ ਸੰਭਾਵਿਤ ਮੁਅੱਤਲੀ ਨੂੰ ਟਾਲਣ ਲਈ ਰਾਸ਼ਟਰੀ ਰਾਜਧਾਨੀ ਵਿੱਚ ਸੀ। ਫਿਲਹਾਲ ਸੀ. ਓ. ਏ. ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਹਾਕੀ ਇੰਡੀਆ ਚਲਾ ਰਿਹਾ ਹੈ। ਐੱਫ. ਆਈ. ਐੱਚ. ਨੇ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਊਰਕੇਲਾ 'ਚ ਹੋਣ ਵਾਲੇ ਪੁਰਸ਼ ਵਿਸ਼ਵ ਕੱਪ ਤੋਂ ਪਹਿਲਾਂ ਪਾਬੰਦੀ ਦੇ ਡਰ ਨੂੰ ਖਤਮ ਕਰਦੇ ਹੋਏ 'ਅਦਾਲਤ ਨੂੰ ਤੀਜੀ ਧਿਰ ਨਹੀਂ ਮੰਨਿਆ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News