ਕਰਾਇਸਟਚਰਚ ਹਮਲਿਆਂ ਤੋਂ ਇੱਕਜੁਟ ਹੋ ਗਈ ਬੰਗਲਾਦੇਸ਼ ਟੀਮ : ਸਟੀਵ ਰੋਡਸ

06/05/2019 1:27:29 PM

ਸਪੋਰਟਸ ਡੈਸਕ—  ਕਰਾਇਸਟਚਰਚ ਮਸਜਿਦ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਤੋਂ ਬੰਗਲਾਦੇਸ਼ ਦੇ ਖਿਡਾਰੀਆਂ ਨੇ ਆਪਣੇ ਆਪ ਨੂੰ ਸੰਭਾਲਿਆ ਹੈ, ਉਸ ਦੀ ਕੋਚ ਸਟੀਵ ਰੋਡਸ ਨੇ ਤਾਰੀਫ ਕੀਤੀ ਹੈ। ਨਿਊਜ਼ੀਲੈਂਡ 'ਚ ਮਾਰਚ ਮਹੀਨੇ ਹੋਏ ਅੰਤਕੀ ਹਮਲੇ 'ਚ 51 ਲੋਕ ਮਾਰੇ ਗਏ ਸਨ। ਰੋਡਸ ਨੇ ਨਿਊਜ਼ੀਲੈਂਡ ਦੇ ਖਿਲਾਫ ਮੈਚ ਤੋਂ ਪਹਿਲਾਂ ਕਿਹਾ, ''ਮੇਰੇ ਮਨ 'ਚ ਇਸ ਖਿਡਾਰੀਆਂ ਲਈ ਕਾਫ਼ੀ ਸਨਮਾਨ ਹੈ। ਜਿਸ ਤਰੀਕੇ ਨਾਲ ਉਨ੍ਹਾਂ ਨੇ ਹਮਲੇ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਿਆ ਹੈ ਤੇ ਉਸ ਤੋਂ ਉਬਰੇ ਹਨ, ਉਹ ਕਾਬਿਲੇ ਤਾਰੀਫ ਹੈ।PunjabKesariਉਨ੍ਹਾਂ ਨੇ ਕਿਹਾ, ''ਉਹ ਹੁਣ ਈਦ ਮਨਾ ਰਹੇ ਹਨ। ਹੁਣ ਤਕ ਉਨ੍ਹਾਂ ਦੇ ਰੋਜੇ ਚੱਲ ਰਹੇ ਸਨ। ਕਈ ਖਿਡਾਰੀਆਂ ਲਈ ਇਹ ਕਾਫ਼ੀ ਔਖਾ ਸੀ। ਉਸ ਹਮਲੇ ਤੋਂ ਬਾਅਦ ਉਹ ਇਕਜੁਟ ਹੋ ਗਏ ਹੈ ਤੇ ਇਕ ਦੂਜੇ ਨੂੰ ਸੰਭਾਲਿਆ ਹੈ। ਕੋਚ ਨੇ ਕਿਹਾ, ''ਕਰਾਇਸਟਚਰਚ 'ਚ ਉਸ ਦਿਨ ਤੋਂ ਬਾਅਦ ਟੀਮ 'ਚ ਆਪਸੀ ਤਾਲਮੇਲ ਕਾਫ਼ੀ ਵੱਧ ਗਿਆ ਹੈ। ਉਨ੍ਹਾਂ ਨੇ ਪਹਿਲੇ ਮੈਚ ਤੋਂ ਇਹ ਵਿਖਾਇਆ ਵੀ ਹੈ।PunjabKesari


Related News