ਕ੍ਰਿਸ ਲਿਨ ਦੀ ਨਹੀਂ ਹੋਵੇਗੀ ਸਰਜਰੀ

02/23/2018 2:35:21 PM

ਮੈਲਬੋਰਨ, (ਬਿਊਰੋ)— ਨਿਊਜ਼ੀਲੈਂਡ ਦੇ ਖਿਲਾਫ ਟਵੰਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਸੱਟ ਦਾ ਸ਼ਿਕਾਰ ਹੋਏ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਨੂੰ ਮੋਢੇ ਦੀ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੈ। 27 ਸਾਲ ਦੇ ਲਿਨ ਨੂੰ ਆਕਲੈਂਡ 'ਚ ਨਿਊਜ਼ੀਲੈਂਡ ਦੇ ਖਿਲਾਫ ਤਿਕੋਣੀ ਸੀਰੀਜ਼ ਦੇ ਫਾਈਨਲ 'ਚ ਫੀਲਡਿੰਗ ਕਰਦੇ ਸਮੇਂ ਸੱਟ ਲਗ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। 

ਲਿਨ ਨੇ ਸੱਟ ਨੂੰ ਲੈ ਕੇ ਬ੍ਰਿਸਬੇਨ 'ਚ ਮਾਹਰਾਂ ਦੀ ਸਲਾਹ ਲਈ ਸੀ। ਲਿਨ ਦੇ ਮੈਨੇਜਰ ਸਟੀਫਨ ਐਟਕਿਨਸਨ ਨੇ ਕਿਹਾ, ''ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੈ। ਉਹ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) 'ਚ ਨਹੀਂ ਖੇਡਣ ਤੋਂ ਨਿਰਾਸ਼ ਹਨ। ਪਰ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਖੇਡਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।'' ਲਿਨ ਨੇ ਅਜੇ ਤੱਕ ਆਈ.ਪੀ.ਐੱਲ. ਦੇ 12 ਮੈਚ ਖੇਡੇ ਹਨ ਜਿਸ 'ਚ ਕਰੀਬ 50 ਦੀ ਔਸਤ ਅਤੇ 180 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ।


Related News