ਕ੍ਰਿਸ ਗੇਲ ਫਿੱਟ, ਇੰਗਲੈਂਡ ਖਿਲਾਫ ਖੇਡੇਗਾ ਤੀਜੇ ਵਨਡੇ ਮੈਚ

09/24/2017 2:21:07 AM

ਨਵੀਂ ਦਿੱਲੀ— ਵੈਸਟਇੰਡੀਆ ਦੇ ਕਪਤਾਨ ਜੇਸਨ ਹੋਲਡਰ ਅਨੁਸਾਰ ਇੰਗਲੈਂਡ ਖਿਲਾਫ ਤੀਸਰੇ ਵਨਡੇ ਕੌਮਾਂਤਰੀ ਮੈਚ ਲਈ ਕ੍ਰਿਸ ਗੇਲ ਬਿਲਕੁਲ ਫਿੱਟ ਹੈ। ਵੀਰਵਾਰ ਨੂੰ ਦੂਸਰੇ ਵਨਡੇ ਮੈਚ 'ਚ ਟਾਸ ਤੋਂ ਪਹਿਲੇ ਵਾਰਮ ਅੱਪ ਤੋਂ ਪਹਿਲਾਂ ਇਸ ਸਟਾਰ ਬੱਲੇਬਾਜ਼ ਦੀ ਮਾਸ਼ਪੇਸ਼ੀਆਂ 'ਚ ਖਿਚਾਅ ਆ ਗਿਆ ਸੀ।
ਮੈਚ ਦੌਰਾਨ ਮੀਂਹ ਕਾਰਨ 2.2 ਓਵਰ ਹੀ ਹੋਏ ਸਨ ਅਤੇ ਇਸ ਦਾ ਕੋਈ ਵੀ ਨਤੀਜਾ ਨਹੀਂ ਆਇਆ, ਜਿਸ ਤੋਂ ਬਾਅਦ ਇੰਗਲੈਂਡ ਨੇ 5 ਵਨਡੇ ਮੈਚਾਂ ਦੀ ਇਸ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾਈ ਹੋਈ ਹੈ। ਹੋਲਡਰ ਨੇ ਵੈਸਟਇੰਡੀਜ਼ ਦੇ ਟ੍ਰੇਨਿੰਗ ਸੈਸ਼ਨ ਤੋਂ ਪਹਿਲੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕ੍ਰਿਸ ਗੇਲ ਫਿੱਟ ਹੈ।


Related News