ਕ੍ਰਿਸ ਗੇਲ ਨੇ ਆਪਣੇ ਨਾਂ ਦਰਜ ਕੀਤੇ ਇਹ ਰਿਕਾਰਡ

Thursday, Feb 28, 2019 - 02:42 AM (IST)

ਗਰੇਨਾਡਾ— ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਵਿੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਚੌਥੇ ਵਨ ਡੇ ਮੈਚ 'ਚ ਆਪਣੇ ਨਾਂ ਰਿਕਾਰਡ ਦਰਜ ਕੀਤੇ ਹਨ। ਕ੍ਰਿਸ ਗੇਲ ਨੇ ਕੌਮਾਂਤਰੀ ਕ੍ਰਿਕਟ 'ਚ 500 ਛੱਕੇ ਪੂਰੇ ਕੀਤੇ ਤੇ ਵਨ ਡੇ ਕ੍ਰਿਕਟ 'ਚ ਉਸ ਨੇ 10,074 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕ੍ਰਿਸ ਗੇਲ ਨੇ ਵਨ ਡੇ 'ਚ ਆਪਣੇ 25 ਸੈਂਕੜੇ ਵੀ ਪੂਰੇ ਕਰ ਲਏ ਹਨ। ਕ੍ਰਿਸ ਗੇਲ ਨੇ ਵਨ ਡੇ 'ਚ 287ਵੇਂ ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ। 

PunjabKesari
ਕ੍ਰਿਸ ਗੇਲ ਨੇ ਹੁਣ ਤੱਕ ਟੈਸਟ ਕ੍ਰਿਕਟ 'ਚ 103 ਮੈਚਾਂ 'ਚ 7215 ਦੌੜਾਂ ਬਣਾਈਆਂ ਜਿਸ 'ਚ ਉਨ੍ਹਾਂ ਨੇ 15 ਸੈਂਕੜੇ, 3 ਦੋਹਰੇ ਸੈਂਕੜੇ, 37 ਅਰਧ ਸੈਂਕੜੇ ਲਗਾਏ। ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਗੇਲ ਨੇ 1046 ਚੌਕੇ, 98 ਛੱਕੇ ਲਗਾਏ ਹਨ। ਵਨ ਡੇ 'ਚ 287 ਮੈਚਾਂ 'ਚ 10,074 ਦੌੜਾਂ ਬਣਾਈਆਂ ਜਿਸ 'ਚ ਉਨ੍ਹਾਂ ਨੇ 25 ਸੈਂਕੜੇ, 1 ਦੋਹਰਾ ਸੈਂਕੜਾ, 50 ਅਰਧ ਸੈਂਕੜੇ, 1088 ਚੌਕੇ ਤੇ 305 ਛੱਕੇ ਲਗਾਏ ਹਨ। ਟੀ-20 'ਚ 56 ਮੈਚਾਂ 'ਚ 1607 ਦੌੜਾਂ ਬਣਾਈਆਂ, ਜਿਸ 'ਚ ਗੇਲ ਨੇ 2 ਸੈਂਕੜੇ, 13 ਅਰਧ ਸੈਂਕੜੇ, 137 ਚੌਕੇ ਤੇ 103 ਛੱਕੇ ਲਗਾਏ ਹਨ।


Gurdeep Singh

Content Editor

Related News