ਜਦ ਪੱਬ 'ਚ ਡਾਂਸਰਾਂ ਦੇ ਨਾਲ ਰੱਜ ਕੇ ਨੱਚਿਆ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ

01/09/2020 11:41:43 AM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦੀਆਂ 3 ਵਿਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚਾ ਰਹੀਆਂ ਹਨ। ਇਨ੍ਹਾਂ ਵਿਡੀਓਜ਼ 'ਚ ਕੈਰੇਬੀਆਈ ਬੱਲੇਬਾਜ਼ ਹੌਟ ਡਾਂਸਰਾਂ ਦੇ ਨਾਲ ਪੱਬ 'ਚ ਝੂਮਦੇ ਅਤੇ ਮਸਤੀ ਕਰਦੇ ਵੇਖਿਆ ਜਾ ਸਕਦਾ ਹੈ। ਫਿਲਹਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਛੁੱਟੀ 'ਤੇ ਚੱਲ ਰਹੇ ਗੇਲ ਨੇ ਖੁਦ ਹੀ ਇਹ ਤਿੰਨੋਂ ਵੀਡੀਓਜ਼ ਆਪਣੇ ਆਧਿਕਾਰਤ ਟਵਿਟਰ ਅਤੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੀਆਂ ਹਨ। ਵੀਡੀਓਜ਼ ਕਿਸੇ ਪੱਬ ਦੀ ਹੈ, ਜਿਸ 'ਚ ਕ੍ਰਿਸ ਗੇਲ ਦੇ ਨਾਲ ਕਈ ਡਾਂਸਰਾਂ ਵੀ ਦਿੱਖ ਰਹੀਆਂ ਹਨ।PunjabKesari ਪ੍ਰਸ਼ੰਸਕਾਂ ਨੇ ਕਿਹਾ- ਪਾਰਟੀ ਐਨੀਮਲ
ਗੇਲ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਜਿੱਥੇ ਕੁੱਝ ਫੈਨਜ਼ ਨੇ ਉਨ੍ਹਾਂ ਨੂੰ ਪਾਰਟੀ ਐਨੀਮਲ ਦੱਸਿਆ ਹੈ ਤਾਂ ਕੁਝ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਅਖੀਰ ਉਹ ਇਸ ਸਮੇਂ ਕਿੱਥੇ ਹਨ ਅਤੇ ਇਹ ਵੀਡੀਓਜ਼ ਕਿੱਥੋਂ ਦੀਆਂ ਹਨ? ਇਸ 'ਤੇ ਕੁੱਝ ਨੇ ਦੱਸਿਆ ਕਿ ਇਹ ਵਿਡੀਓ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀਆਂ ਹਨ, ਜਿੱਥੇ ਇਹ ਤੂਫਾਨੀ ਓਪਨਰ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) 'ਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਹੈ। ਹਾਲਾਂਕਿ ਕੁਝ ਨੇ ਇਨ੍ਹਾਂ ਨੂੰ ਜਮੈਕਾ ਦਾ ਦੱਸਿਆ ਹੈ।

 
 
 
 
 
 
 
 
 
 
 
 
 
 

#iAmTheMovie - Imma logout from instagram on this note!! Catch me on #tiktok where the #UniverseBoss will #rock ✌🏿 #iThankYouBye #iToldYouImTheGreatestOfAllTime 😉🕺🏾💃🏻 #40ShadesOfGayle #KingOF2020 👑 🇯🇲 #IMLit🔥

A post shared by KingGayle 👑 (@chrisgayle333) on Jan 8, 2020 at 11:46am PST

ਅਕਸਰ ਅਜਿਹੀਆਂ ਵੀਡੀਓਜ਼ ਕਰਦੇ ਰਹਿੰਦੇ ਹਨ ਸ਼ੇਅਰ ਗੇਲ
ਇਹ ਪਹਿਲਾ ਮੌਕਾ ਨਹੀਂ ਹੈ ਜਦ ਗੇਲ ਇਸ ਤਰ੍ਹਾਂ ਦੇ ਹੌਟ ਅੰਦਾਜ਼ 'ਚ ਡਾਂਸਰਾਂ ਦੇ ਨਾਲ ਦਿਖਾਈ ਦਿੱਤੇ ਹਨ ਅਤੇ ਆਪਣੇ ਡਾਂਸ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ ਹੈ। ਆਪਣੀ ਪਲੇਅਬੁਆਏ ਈਮੇਜ ਲਈ ਨਾਲ ਪਛਾਣੇ ਜਾਣ ਵਾਲੇ ਗੇਲ ਅਕਸਰ ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। 

ਚਟਗਰਾਮ ਚੈਲੇਂਜਰਜ਼ ਟੀਮ ਵਲੋਂ ਖੇਡਦੇ ਹਨ ਗੇਲ
ਜ਼ਿਕਰਯੋਗ ਹੈ ਕਿ ਗੇਲ ਬੀ. ਪੀ. ਐੱਲ. 'ਚ ਚਟਗਰਾਮ ਚੈਲੇਂਜਰਜ਼ ਟੀਮ ਵਲੋਂ ਖੇਡਦੇ ਹਨ ਅਤੇ ਉਨ੍ਹਾਂ ਨੇ 7 ਜਨਵਰੀ ਨੂੰ ਇੱਥੇ ਪਹਿਲਾ ਮੈਚ ਖੇਡਿਆ ਸੀ। ਰਾਜਸ਼ਾਹੀ ਰਾਇਲਸ ਖਿਲਾਫ ਉਨ੍ਹਾਂ ਨੇ ਸਿਰਫ਼ 10  ਗੇਂਦਾਂ 'ਚ 3 ਛੱਕੇ ਅਤੇ 1 ਚੌਕੇ ਦੀ ਮਦਦ ਨਾਲ 23ਦੌੜਾਂ ਦੀ ਪਾਰੀ ਖੇਡੀ ਸੀ।PunjabKesari

 

 

 

 


Related News