ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)

Monday, May 10, 2021 - 08:00 PM (IST)

ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)

ਨਵੀਂ ਦਿੱਲੀ- ਕ੍ਰਿਸ ਗੇਲ ਆਪਣੇ ਕ੍ਰਿਕਟ ਕਰੀਅਰ 'ਚ ਜਿੱਥੇ ਧਮਾਕੇਦਾਰ ਬੱਲੇਬਾਜ਼ ਦੇ ਤੌਰ 'ਤੇ ਜਾਣੇ ਜਾਂਦੇ ਹਨ ਅਤੇ ਦੂਜੇ ਪਾਸੇ ਨਿੱਜੀ ਜ਼ਿੰਦਗੀ 'ਚ ਮਸਮੌਲਾ ਇਨਸਾਨ ਦੇ ਤੌਰ 'ਤੇ ਜਾਣੇ ਗਏ ਹਨ। ਸੋਸ਼ਲ ਮੀਡੀਆ 'ਤੇ ਗੇਲ ਆਪਣੀ ਜ਼ਿੰਦਗੀ ਦੇ ਕਈ ਸਾਰੇ ਪਹਿਲੂਆਂ ਨੂੰ ਉਜਾਗਰ ਕਰਦੇ ਰਹਿੰਦੇ ਹਨ। ਹੁਣ ਜਦੋਂ ਆਈ. ਪੀ. ਐੱਲ. ਮੁਲੱਤਵੀ ਹੋ ਗਿਆ ਹੈ ਅਤੇ ਕ੍ਰਿਸ ਗੇਲ ਮਾਲਦੀਪ 'ਚ ਹੈ ਤਾਂ ਉੱਥੇ ਵੀ ਗੇਲ ਦੀ ਮਸਤੀ ਘੱਟ ਨਹੀਂ ਹੋਈ ਹੈ।

 
 
 
 
 
 
 
 
 
 
 
 
 
 
 
 

A post shared by KingGayle 👑 (@chrisgayle333)


ਸੋਸ਼ਲ ਮੀਡੀਆ 'ਤੇ 'ਯੂਨੀਵਰਸਲ ਬੌਸ' ਨੇ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਵੱਡੇ ਸਾਈਜ਼ ਦਾ ਬਰਗਰ ਖਾਂਦੇ ਦਿਖ ਰਹੇ ਹਨ। ਗੇਲ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਉਸਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਹੈ ਜੋ ਉਨ੍ਹਾਂ ਨੇ ਖਾਂਦਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਫੈਂਸ ਖੂਬ ਪਸੰਦ ਕਰ ਰਹੇ ਹਨ।

ਗੇਲ ਨੇ ਮਸਤੀ ਭਰੇ ਅੰਦਾਜ਼ 'ਚ ਵੱਡੇ ਬਰਗਰ ਨੂੰ ਖਾਧਾ ਅਤੇ ਖੂਬ ਮਸਤੀ ਭਰੇ ਅੰਦਾਜ਼ 'ਚ ਫੈਂਸ ਨੂੰ ਇਸਦੇ ਬਾਰੇ 'ਚ ਦੱਸ ਰਹੇ ਹਨ। ਕ੍ਰਿਸ ਗੇਲ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- 'ਬ੍ਰੇਕਿੰਗ ਨਿਊਜ਼- ਯੂਨੀਵਰਸਲ ਬੌਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਖਾਂਦਾ। ਦਿੱਗਜ ਗੇਲ ਨੇ ਇਸ ਦੇ ਨਾਲ ਵੀਡੀਓ 'ਚ ਇਹ ਵੀ ਕਿਹਾ ਕਿ ਇਹ ਉਸਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ ਹੈ ਜੋ ਖਾਂਦਾ ਹੈ। ਗੇਲ ਨੇ ਅੱਗੇ ਕਿਹਾ ਕਿ ਇਹ ਸਭ ਤੋਂ ਵੱਡਾ ਬਰਗਰ ਹੈ ਜੋ ਮੈਂ ਆਪਣੇ ਹੱਥ 'ਚ ਫੜਿਆ ਹੋਇਆ ਹੈ। ਬਹੁਤ ਪਸੰਦ ਹੈ ਬਰਗਰ। ਇਹ ਬਹੁਤ ਵੱਡਾ ਬਰਗਰ ਹੈ ਯਾਰ। ਹੁਣ ਮੈਂ ਇਸ ਨੂੰ ਘਰ ਲੈ ਕੇ ਜਾ ਰਿਹਾ ਹਾਂ, ਮੇਰਾ ਪੇਟ ਭਰ ਗਿਆ ਹੈ।'
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News