ਕ੍ਰਿਸ ਗੇਲ ਨੇ ਆਈ. ਪੀ. ਐੱਲ 2021 ਤੋਂ ਹਟਣ ਦਾ ਕੀਤਾ ਫ਼ੈਸਲਾ

Friday, Oct 01, 2021 - 12:00 PM (IST)

ਕ੍ਰਿਸ ਗੇਲ ਨੇ ਆਈ. ਪੀ. ਐੱਲ 2021 ਤੋਂ ਹਟਣ ਦਾ ਕੀਤਾ ਫ਼ੈਸਲਾ

ਸਪੋਰਟਸ ਡੈਸਕ- ਸਟਾਰ ਖਿਡਾਰੀ ਕ੍ਰਿਸ ਗੇਲ ਨੇ 'ਬਾਇਓ ਬਬਲ ਥਕੇਵੇਂ' ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਜੈਵ-ਸੁਰੱਖਿਅਤ ਵਾਤਾਵਰਣ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਗੇਲ ਦੀ ਆਈ. ਪੀ. ਐੱਲ ਟੀਮ ਪੰਜਾਬ ਨੇ ਦਿੱਤੀ ਹੈ। ਗੇਲ ਨੇ ਆਈ. ਪੀ. ਐੱਲ ਦੇ ਫਿਰ ਤੋਂ ਸ਼ੁਰੂ ਹੋਣ ਦੇ ਬਾਅਦ ਟੀਮ ਦੇ ਲਈ ਦੋ ਮੈਚ ਖੇਡੇ ਸਨ ਤੇ ਹੁਣ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਪਹਿਲਾਂ ਤਰੋਤਾਜ਼ਾ ਹੋਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕ੍ਰਿਸ ਗੇਲ ਨੇ ਆਈ. ਪੀ. ਐੱਲ 2021 ਤੋਂ ਹਟਣ ਦਾ ਕੀਤਾ ਫ਼ੈਸਲਾ

ਗੇਲ ਨੇ ਪੰਜਾਬ ਕਿੰਗਜ਼ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਮੈਂ ਸੀ. ਡਬਲਯੂ. ਆਈ. ਬਬਲ, ਸੀ. ਪੀ. ਐੱਲ ਬਬਲ ਤੇ ਫਿਰ ਆਈ. ਪੀ. ਐੱਲ. ਬਬਲ ਦਾ ਹਿੱਸਾ ਰਿਹਾ ਹਾਂ ਤੇ ਮੈਂ ਮਾਨਸਿਕ ਤੌਰ 'ਚ ਰਿਚਾਰਜ ਤੇ ਖ਼ੁਦ ਨੂੰ ਤਰੋਤਾਜ਼ਾ ਕਰਨਾ ਚਾਹੁੰਦਾ ਹਾ। ਉਨ੍ਹਾਂ ਕਿਹਾ ਕਿ ਮੈਂ ਟੀ-20 ਵਰਲਡ ਕੱਪ 'ਚ ਵੈਸਟਇੰਡੀਜ਼ ਦੀ ਮਦਦ ਕਰਨ 'ਤੇ ਫਿਰ ਤੋਂ ਧਿਆਨ ਦੇਣਾ ਚਾਹੁੰਦਾ ਹੈ ਤੇ ਦੁਬਈ 'ਚ ਇਕ ਬ੍ਰੇਕ ਲੈਣਾ ਚਾਹੁੰਦਾ ਹਾਂ। ਮੈਨੂੰ ਸਮਾਂ ਦੇਣ ਲਈ ਪੰਜਾਬ ਕਿੰਗਜ਼ ਦਾ ਧੰਨਵਾਦ। ਮੇਰੀਆਂ ਇੱਛਾਵਾਂ ਤੇ ਉਮੀਦਾਂ ਹਮੇਸ਼ਾ ਟੀਮ ਦੇ ਨਾਲ ਹਨ।

ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਟੀਮ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ। ਸੀ. ਈ. ਓ. ਸਤੀਸ਼ ਮੇਨਨ ਨੇ ਕਿਹਾ ਕਿ ਕ੍ਰਿਸ ਇਕ ਲੀਜੈਂਡ ਹਨ ਜਿਨ੍ਹਾਂ ਨੇ ਟੀ20 ਕ੍ਰਿਕਟ ਬਦਲ ਦਿੱਤਾ ਹੈ ਤੇ ਅਸੀਂ ਉਨ੍ਹਾਂ ਦੇ ਫ਼ੈਸਲੇ 'ਤੇ ਕਾਇਮ ਹਾਂ। ਉਹ ਪੰਜਾਬ ਕਿੰਗਜ਼ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ਮੌਜੂਦਗੀ ਨੂੰ ਯਾਦ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਗੇਲ ਦੇ ਟੀ-20 ਵਰਲਡ ਕੱਪ ਦੇ ਲਈ ਵੈਸਟਇੰਡੀਜ਼ ਟੀਮ ਦੇ ਸ਼ਾਮਲ ਹੋਣ ਤੋਂ ਪਹਿਲਾਂ ਦੁਬਈ 'ਚ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਅਸ਼ਵਿਨ ਨੇ ਮੋਰਗਨ ਨੂੰ ਕਿਹਾ- ਨੈਤਿਕਤਾ ਦਾ ਪਾਠ ਪੜ੍ਹਾਉਣਾ ਬੰਦ ਕਰੋ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News