ਵਿਰਾਟ ਦੀਆਂ ਉਪਲੱਬਧੀਆਂ ਦੀ ਬਰਾਬਰੀ ਕਰ ਸਕਦੈ ਰਾਹੁਲ : ਗੇਲ
Tuesday, Apr 30, 2019 - 12:03 PM (IST)

ਨਵੀਂ ਦਿੱਲੀ— 'ਯੂਨੀਵਰਸ ਬੌਸ' ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦਾ ਮੰਨਣਾ ਹੈ ਕਿ ਲੋਕੇਸ਼ ਰਾਹੁਲ ਕੋਲ ਉਸ ਤਰ੍ਹਾਂ ਦੀ ਸਮਰੱਥਾ ਹੈ, ਜੇ ਉਹ 'ਆਪਣੇ ਦਾਇਰੇ' ਵਿਚ ਰਹੇ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਉਪਲੱਬਧੀਆਂ ਦੀ ਬਰਾਬਰੀ ਕਰ ਸਕਦਾ ਹੈ। ਰਾਹੁਲ ਸ਼ਾਇਦ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਵਿਚੋਂ ਬਾਹਰ ਨਿਕਲ ਚੁੱਕਾ ਹੈ, ਜਿਸ ਵਿਚ ਆਸਟਰੇਲੀਆ ਵਿਚ ਟੈਸਟ ਮੈਚਾਂ ਵਿਚ ਖਰਾਬ ਪ੍ਰਦਰਸ਼ਨ ਤੇ ਫਿਰ ਟੈਲੀਵਿਜ਼ਨ ਪ੍ਰੋਗਰਾਮ ਵਿਚ ਟੀਮ ਦੇ ਸਾਥੀ ਹਾਰਦਿਕ ਪੰਡਯਾ ਦੇ ਨਾਲ ਮਹਿਲਾ ਵਿਰੋਧੀ ਟਿੱਪਣੀਆਂ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਸਸਪੈਂਡ ਕੀਤਾ ਸੀ। ਰਾਹੁਲ ਨੇ ਇਨ੍ਹਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਆਈ. ਪੀ. ਐੱਲ. ਵਿਚ ਕਿੰਗਜ਼ ਇਲੈਵਨ ਪੰਜਾਬ ਲਈ ਗੇਲ ਦੇ ਨਾਲ ਮੌਜੂਦਾ ਸੈਸ਼ਨ ਦੀ ਸਭ ਤੋਂ ਖਤਰਨਾਕ ਸਲਾਮੀ ਜੋੜੀਆਂ ਵਿਚੋਂ ਇਕ ਬਣਾਈ ਹੈ।