ਟੀ-20 ''ਚ ਗੇਲ ਨੇ ਕੀਤਾ ਅਜਿਹਾ ਕਾਰਨਾਮਾ, ਜੋ ਸ਼ਾਇਦ ਹੀ ਕੋਈ ਕਰ ਸਕੇ ਕਦੇ

09/17/2019 2:35:18 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਅਤੇ ਯੂਨੀਵਰਸ ਬਾਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਨੇ ਟਵੰਟੀ-20 ਕ੍ਰਿਕਟ 'ਚ ਇਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ, ਜਿੱਥੇ ਤਕ ਸ਼ਾਇਦ ਹੀ ਕੋਈ ਬੱਲੇਬਾਜ਼ ਕਦੀ ਪਹੁੰਚ ਸਕੇ। ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) 'ਚ ਗੇਲ ਜਮੈਕਾ ਤਲਾਹਵਾਜ ਵੱਲੋਂ ਖੇਡ ਰਹੇ ਹਨ। ਐਤਵਾਰ (15 ਸਤੰਬਰ) ਨੂੰ ਬਾਰਬਾਡੋਸ ਟ੍ਰਿਡੇਂਟਸ ਖਿਲਾਫ ਖੇਡੇ ਗਏ ਮੈਚ 'ਚ ਗੇਲ ਨੇ 22 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਗੇਲ ਇਸ ਪਾਰੀ ਦੇ ਦੌਰਾਨ ਟੀ-20 ਕ੍ਰਿਕਟ 13000 ਦੌੜਾਂ ਦਾ ਅੰਕੜਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।

ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਕ੍ਰਿਸ ਗੇਲ ਦੇ ਨਾਂ ਦਰਜ ਹਨ। ਗੇਲ ਨੇ ਅਜੇ ਤਕ 389 ਟੀ-20 ਮੈਚ 'ਚ 39.07 ਦੀ ਔਸਤ ਨਾਲ 147.55 ਦੇ ਸਟ੍ਰਾਈਕ ਰੇਟ ਨਾਲ 13013 ਦੌੜਾਂ ਬਣਾਈਆਂ ਹਨ। ਇਸ 'ਚ 22 ਸੈਂਚੁਰੀ ਸ਼ਾਮਲ ਹਨ। ਟੀ-20 ਕ੍ਰਿਕਟ ਸਭ ਤੋਂ ਜ਼ਿਆਦਾ ਸੈਂਚੁਰੀ ਦਾ ਰਿਕਾਰਡ ਵੀ ਗੇਲ ਦੇ ਨਾਂ ਹੀ ਦਰਜ ਹੈ। ਗੇਲ ਦੇ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕਕਲਮ ਹਨ। ਮੈਕਕਲਮ ਦੇ ਖਾਤੇ 'ਚ 9922 ਟੀ-20 ਦੌੜਾਂ ਹਨ। ਗੇਲ ਤੋਂ ਪਹਿਲਾਂ ਟੀ-20 ਕ੍ਰਿਕਟ 'ਚ ਕੋਈ ਵੀ ਬੱਲੇਬਾਜ਼ 10,000 ਦੌੜਾਂ ਦਾ ਅੰਕੜਾ ਤੈਅ ਨਹੀਂ ਕਰ ਸਕਿਆ ਹੈ।

ਕੀਰੇਨ ਪੋਲਾਰਡ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਹਨ, ਜਿਨ੍ਹਾਂ ਦੇ ਖਾਤੇ 'ਚ 9582 ਦੌੜਾਂ ਹਨ। ਡੇਵਿਡ ਵਾਰਨਰ 8803 ਦੌੜਾਂ ਦੇ ਨਾਲ ਚੌਥੇ ਅਤੇ ਸ਼ੋਏਬ ਮਲਿਕ 8780 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ। ਜਮੈਕਾ ਤਲਾਹਵਾਜ ਨੇ ਬਾਰਬਾਡੋਸ ਟ੍ਰਿਡੇਂਟਸ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ।


Tarsem Singh

Content Editor

Related News