ਚਿਰਾਗ ਅਤੇ ਸਾਤਵਿਕ ਦੀਆਂ ਨਜ਼ਰਾਂ ਇਤਿਹਾਸ ਰਚਣ ''ਤੇ

03/21/2018 3:56:54 PM

ਨਵੀਂ ਦਿੱਲੀ (ਬਿਊਰੋ)— ਬੈਡਮਿੰਟਨ 'ਚ ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀਆਂ ਤੋਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਕਾਫੀ ਉਮੀਦਾਂ ਹਨ, ਪਰ ਸਾਤਵਿਕ ਅਤੇ ਚਿਰਾਗ ਦੀਆਂ ਨਜ਼ਰਾਂ ਇਨ੍ਹਾਂ ਖੇਡਾਂ ਦੇ ਪੁਰਸ਼ ਡਬਲਸ 'ਚ ਦੇਸ਼ ਦਾ ਤਗਮੇ ਦਾ ਸੋਕਾ ਖਤਮ ਕਰ ਕੇ ਨਵਾਂ ਇਤਿਹਾਸ ਬਣਾਉਣ 'ਤੇ ਟਿਕੀਆਂ ਹੈ। ਚਿਰਾਗ ਅਤੇ ਸਾਤਵਿਕ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਪਧਰ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਉਹ ਪੋਡਿਅਮ 'ਚ ਪਹੁੰਚਣ ਤੋਂ ਨਾਕਾਮ ਰਹੇ ਹਨ। ਸਾਤਵਿਕ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਇਹ ਮੇਰੇ ਪਿਤਾ ਜੀ ਦਾ ਸੁਪਨਾ ਸੀ ਕਿ ਮੈਂ ਰਾਸ਼ਟਰਮੰਡਲ ਖੇਡਾਂ 'ਚ ਭਾਗ ਲਵਾਂ ਅਤੇ ਇਸ ਲਈ ਜਦੋਂ ਮੈਨੂੰ ਪਤਾ ਚਲਿਆ ਕਿ ਮੈਨੂੰ ਟੀਮ 'ਚ ਚੁਣਿਆ ਗਿਆ ਹੈ ਤਾਂ ਮੈਂ ਬਹੁਤ ਖੁਸ਼ ਹੋਇਆ। ਇਹ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਜਿਸ ਤਰ੍ਹਾਂ ਨਾਲ ਅਸੀਂ ਪਿਛਲੇ ਛੇ ਮਹੀਨਿਆਂ ਤੋਂ ਖੇਡ ਰਹੇ ਹਾਂ ਉਸ ਨੂੰ ਦੇਖਦੇ ਹੋਏ ਸਾਨੂੰ ਤਗਮਾ ਜਿੱਤਣ ਦਾ ਪੂਰਾ ਭਰੋਸਾ ਹੈ।
ਚਿਰਾਗ ਨੇ ਕਿਹਾ,'' ਕੋਈ ਵੀ ਭਾਰਤੀ ਪੁਰਸ਼ ਡਬਲਸ ਜੋੜੀ ਹੁਣ ਤਕ ਰਾਸ਼ਟਰਮੰਡਲ ਖੇਡਾਂ 'ਚ ਤਗਮਾ ਜਿੱਤ ਨਹੀਂ ਪਾਈ, ਪਰ ਇਸ ਦੇ ਬਾਵਜੂਦ ਅਸੀਂ ਚੰਗਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹਾਂ।


Related News