ਨਿਸ਼ਾਨੇਬਾਜ਼ ਚਿੰਕੀ ਯਾਦਵ ਨੇ ਭਾਰਤ ਨੂੰ 11ਵਾਂ ਓਲੰਪਿਕ ਕੋਟਾ ਦਿਵਾਇਆ
Friday, Nov 08, 2019 - 02:59 PM (IST)

ਦੋਹਾ— ਚਿੰਕੀ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ 14ਵੀਂ ਏਸ਼ੀਆਈ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੇ 25 ਮੀਟਰ ਫਾਈਨਲ 'ਚ ਜਗ੍ਹਾ ਬਣਾ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ 'ਚ 11ਵਾਂ ਓਲੰਪਿਕ ਕੋਟਾ ਦਿਵਾਇਆ। ਚਿੰਕੀ ਨੇ ਕੁਆਲੀਫਿਕੇਸ਼ਨ 'ਚ 588 ਅੰਕ ਬਣਾਏ ਜਿਸ 'ਚ ਇਕ 'ਪਰਫੈਕਟ 100' ਵੀ ਸ਼ਾਮਲ ਹੈ। ਉਹ ਥਾਈਲੈਂਡ ਦੀ ਨੇਪਹਾਸਵਾਨ ਯਾਂਗਪਾਈਬੂਨ (590) ਦੇ ਬਾਅਦ ਦੂਜੇ ਸਥਾਨ 'ਤੇ ਰਹੀ।
ਇਹ 21 ਸਾਲਾ ਨਿਸ਼ਾਨੇਬਾਜ਼ ਹੁਣ ਅੱਠ ਮਹਿਲਾਵਾਂ ਦੇ ਫਾਈਨਲ 'ਚ ਹਿੱਸਾ ਲਵੇਗੀ। ਭਾਰਤ ਲਈ ਇਹ 25 ਮੀਟਰ ਪਿਸਟਲ 'ਚ ਦੂਜਾ ਓਲੰਪਿਕ ਕੋਟਾ ਹੈ। ਇਸ ਤੋਂ ਪਹਿਲਾਂ ਰਾਹੀ ਸਰਨੋਬਤ ਨੇ ਇਸ ਸਾਲ ਦੇ ਸ਼ੁਰੂ 'ਚ ਮਿਊਨਿਖ 'ਚ ਵਿਸ਼ਵ ਕੱਪ 'ਚ ਪਹਿਲਾ ਕੋਟਾ ਹਾਸਲ ਕੀਤਾ ਸੀ। ਇਸ ਮੁਕਾਬਲੇ 'ਚ ਹਿੱਸਾ ਲੈ ਰਹੀਆਂ ਹੋਰਨਾਂ ਭਾਰਤੀ ਨਿਸ਼ਾਨੇਬਾਜ਼ਾਂ 'ਚ ਅਨੁਰਾਜ ਸਿੰਘ (575) ਅਤੇ ਨੀਰਜ ਕੌਰ (572) ਕ੍ਰਮਵਾਰ 21ਵੇਂ ਅਤੇ 27ਵੇਂ ਸਥਾਨ 'ਤੇ ਰਹੀਆਂ।