ਚੀਨੀ ਬੈਡਮਿੰਟਨ ਖਿਡਾਰੀ ਦੀ ਕੋਰਟ ਵਿੱਚ ਮੌਤ

Tuesday, Jul 02, 2024 - 04:03 PM (IST)

ਚੀਨੀ ਬੈਡਮਿੰਟਨ ਖਿਡਾਰੀ ਦੀ ਕੋਰਟ ਵਿੱਚ ਮੌਤ

ਜਕਾਰਤਾ, (ਵਾਰਤਾ) ਚੀਨ ਦੇ ਨਾਬਾਲਗ ਬੈਡਮਿੰਟਨ ਖਿਡਾਰੀ ਝਾਂਗ ਝੀਜੀ ਦੀ ਖੇਡ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੀਬੀਸੀ ਦੀ ਅੱਜ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਝਾਂਗ ਝੀਜੀ, ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਵਿੱਚ ਇੱਕ ਖੇਡ ਦੌਰਾਨ ਡਿੱਗ ਗਿਆ, ਜਿਸ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਰਿਪੋਰਟਾਂ ਮੁਤਾਬਕ ਇੰਡੋਨੇਸ਼ੀਆ ਦੇ ਬੈਡਮਿੰਟਨ ਸੰਘ ਆਲ ਇੰਡੋਨੇਸ਼ੀਆ ਬੈਡਮਿੰਟਨ ਐਸੋਸੀਏਸ਼ਨ (ਪੀ. ਬੀ. ਐੱਸ. ਆਈ.) ਨੇ ਕਿਹਾ ਕਿ ਖਿਡਾਰੀ ਨੂੰ ਖੇਡਦੇ ਸਮੇਂ ਦਿਲ ਦਾ ਦੌਰਾ ਪਿਆ। ਦੇਰੀ ਨਾਲ ਇਲਾਜ ਨੂੰ ਲੈ ਕੇ ਅਧਿਕਾਰੀਆਂ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਪੀਬੀਐਸਆਈ ਦੇ ਬੁਲਾਰੇ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੈਡੀਕਲ ਟੀਮਾਂ ਨੂੰ ਖੇਡ ਦੇ ਨਿਯਮਾਂ ਅਨੁਸਾਰ ਕੋਰਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੈਫਰੀ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ, ਇਸ ਲਈ ਮੈਡੀਕਲ ਟੀਮ ਤੁਰੰਤ ਕੋਰਟ ਵਿੱਚ ਨਹੀਂ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਪੀਬੀਐਸਆਈ ਹੁਣ ਫੈਡਰੇਸ਼ਨ ਨੂੰ ਇਸ ਨਿਯਮ ਦਾ ਮੁੜ ਮੁਲਾਂਕਣ ਕਰਨ ਲਈ ਕਹੇਗਾ ਤਾਂ ਜੋ ਅਜਿਹੀਆਂ ਸਥਿਤੀਆਂ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ। 


author

Tarsem Singh

Content Editor

Related News