ਦੁਨੀਆ ਭਰ ਦੇ ਦਬਾਅ ਦੇ ਬਾਵਜੂਦ ਲਾਪਤਾ ਟੈਨਿਸ ਸਟਾਰ 'ਤੇ ਚੀਨ ਚੁੱਪ

Thursday, Nov 18, 2021 - 09:59 PM (IST)

ਦੁਨੀਆ ਭਰ ਦੇ ਦਬਾਅ ਦੇ ਬਾਵਜੂਦ ਲਾਪਤਾ ਟੈਨਿਸ ਸਟਾਰ 'ਤੇ ਚੀਨ ਚੁੱਪ

ਤਾਈਪੇ- ਚੀਨ ਦੀ ਇਕ ਪੇਸ਼ੇਵਰ ਟੈਨਿਸ ਖਿਡਾਰੀ ਦਾ ਕਥਿਤ ਈਮੇਲ ਚੀਨੀ ਮੀਡੀਆ ਵਲੋਂ ਟਵਿੱਟਰ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਦੁਨੀਆ ਭਰ 'ਚ ਖਿਡਾਰੀਆਂ ਤੇ ਹੋਰਾਂ ਨੇ ਉਸਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਹੁਣ ਤੱਕ ਦੁਨੀਆ ਭਰ ਤੋਂ ਉੱਠ ਰਹੇ ਸਵਾਲਾਂ ਦਾ ਜਵਾਬ ਨਹੀਂ ਮਿਲ ਰਿਹਾ ਹੈ। ਚੀਨੀ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਹੈ। ਦੋ ਹਫਤੇ ਪਹਿਲਾਂ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਫੇਂਗ ਸ਼ੁਆਈ ਨੇ ਦੋਸ਼ ਲਗਾਇਆ ਸੀ ਕਿ ਇਕ ਸਾਬਕਾ ਉੱਚ ਸਰਕਾਰੀ ਅਧਿਕਾਰੀ ਨੇ ਉਸਦਾ ਯੋਨ ਸ਼ੋਸ਼ਨ ਕੀਤਾ ਹੈ।

ਇਹ ਖ਼ਬਰ ਪੜ੍ਹੋ-  ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ

ਚੀਨ ਦੇ ਇਸ ਪਹਿਲੇ 'MeToo' ਮਾਮਲੇ ਨੂੰ ਘਰੇਲੂ ਮੀਡੀਆ ਵਿਚ ਜਗ੍ਹਾ ਨਹੀਂ ਮਿਲੀ ਹੈ ਤੇ ਇਸ 'ਤੇ ਆਨਲਾਈਨ ਬਹਿਸ ਵੀ ਸੇਂਸਰ ਕਰ ਦਿੱਤਾ ਗਿਆ ਹੈ। ਮਹਿਲਾ ਟੈਨਿਸ ਸੰਘ ਦੇ ਸੀ. ਈ. ਓ. ਤੇ ਪ੍ਰਧਾਨ ਸਵੀਟ ਸਾਈਮਨ ਨੇ ਉਸ ਨੂੰ ਭੇਜੀ ਗਈ ਈਮੇਲ ਦੀ ਵੈਧਤਾ 'ਤੇ ਸਵਾਲ ਚੁੱਕੇ ਹਨ। ਇਸ ਵਿਚ ਫੇਂਗ ਨੇ ਕਿਹਾ ਕਿ ਉਹ ਸੁਰੱਖਿਅਤ ਹੈ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਗਲਤ ਹਨ। ਚੀਨ ਦੇ ਸਰਕਾਰੀ ਪ੍ਰਸ਼ਾਰਕ ਸੀ. ਸੀ. ਟੀ.ਵੀ. ਦੀ ਅੰਤਰਰਾਸ਼ਟਰੀ ਇਕਾਈ ਸੀ. ਜੀ. ਟੀ. ਐੱਨ. ਨੇ ਵੀਰਵਾਰ ਨੂੰ ਇਹ ਈਮੇਲ ਸ਼ੇਅਰ ਕੀਤੀ। ਸਾਈਮਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਉਹ ਈਮੇਲ ਸ਼ੁਆਈ ਨੇ ਲਿਖਿਆ ਹੈ ਤੇ ਉਨ੍ਹਾਂ ਨੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਜਵਾਬ ਨਹੀਂ ਮਿਲਣ 'ਤੇ ਚੀਨ ਤੋਂ ਟੂਰਨਾਮੈਂਟਾਂ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ। ਨਾਓਮੀ ਓਸਾਕਾ ਤੇ ਨੋਵਾਕ ਜੋਕੋਵਿਚ ਨੇ ਵੀ ਇਸ ਮਾਮਲੇ 'ਤੇ ਟਵੀਟ ਕੀਤਾ ਹੈ। 

ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News