ਚਾਈਨਾ ਓਪਨ : ਅਸ਼ਵਨੀ-ਸਤਵਿਕ ਦੀ ਜੋੜੀ ਨੇ ਉਲਟਫੇਰ ਕੀਤਾ

Thursday, Sep 20, 2018 - 05:20 AM (IST)

ਚਾਈਨਾ ਓਪਨ : ਅਸ਼ਵਨੀ-ਸਤਵਿਕ ਦੀ ਜੋੜੀ ਨੇ ਉਲਟਫੇਰ ਕੀਤਾ

ਚਾਂਗਜੂ— ਭਾਰਤ ਦੇ ਸਤਵਿਕਸਾਈਰਾਜ ਰੰਕੀਰੈੱਡੀ ਅਤੇ ਅਸ਼ਵਨੀ ਪੋਨੰਪਾ ਦੀ ਜੋੜੀ ਨੇ ਚਾਈਨਾ ਓਪਨ ਦੇ ਮਿਕਸਡ ਮੁਕਾਬਲੇ ਵਿਚ ਇੰਗਲੈਂਡ ਦੇ ਮਾਰਕਸ ਇਲੀਸ ਅਤੇ ਲੌਰੇਨ ਸਮਿਥ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਸਤਵਿਕਸਾਈਰਾਜ ਅਤੇ ਅਸ਼ਵਨੀ ਦੀ ਜੋੜੀ ਬੀਤੇ ਸਮੇਂ ਵਿਚ 2 ਵਾਰ ਮਾਰਕਸ-ਲੌਰੇਨ ਦੀ ਜੋੜੀ ਕੋਲੋਂ ਹਾਰ ਚੁੱਕੀ ਹੈ। ਦੁਨੀਆ ਦੀ 25ਵੇਂ ਨੰਬਰ ਦੀ ਜੋੜੀ ਨੇ ਰਣਨੀਤੀ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਜੋੜੀ ਨੂੰ 1 ਘੰਟਾ 3 ਮਿੰਟ ਵਿਚ 21-13, 20-22, 21-17 ਨਾਲ  ਹਰਾ ਦਿੱਤਾ। 7ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਵੀ ਪ੍ਰੀ-ਕੁਆਰਟਰ ਵਿਚ ਪਹੁੰਚ ਚੁੱਕਾ ਹੈ।


Related News