ਏਸ਼ੀਆ ਕੱਪ ਮਹਿਲਾ ਸਾਫਟਬਾਲ ''ਚ ਚੀਨ ਨੇ ਭਾਰਤ ਨੂੰ ਹਰਾਇਆ
Wednesday, May 01, 2019 - 09:21 PM (IST)

ਜਕਾਰਤਾ— ਜਕਾਰਤਾ ਵਿਚ ਚੱਲ ਰਹੀ ਏਸ਼ੀਆ ਕੱਪ ਮਹਿਲਾ ਸਾਫਟਬਾਲ ਚੈਂਪੀਅਨਸ਼ਿਪ 2019 ਵਿਚ ਭਾਰਤੀ ਟੀਮ ਨੂੰ ਚੀਨ ਹੱਥੋਂ ਆਪਣੇ ਪਹਿਲੇ ਮੈਚ ਵਿਚ 0-15 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਤੀਯੋਗਿਤਾ ਵਿਚ ਕੁਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਪ੍ਰਤੀਯੋਗਿਤਾ 1 ਤੋਂ 7 ਮਈ ਤੱਕ ਗੇਲੋਰਾ ਬੁੰਗ ਕਾਰਨੋ ਸਾਫਟਬਾਲ ਸਟੇਡੀਅਮ ਵਿਚ ਖੇਡੀ ਜਾ ਰਹੀ ਹੈ। ਭਾਰਤ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਥਾਈਲੈਂਡ ਦੇ ਨਾਲ ਗਰੁੱਪ 'ਏ' ਵਿਚ ਹੈ, ਜਦਕਿ ਗਰੁੱਪ 'ਬੀ' ਵਿਚ ਸਿੰਗਾਪੁਰ, ਚੀਨੀ ਤਾਈਪੇ, ਹਾਂਗਕਾਂਗ, ਇੰਡੋਨੇਸ਼ੀਆ ਅਤੇ ਫਿਲਪੀਨਜ਼ ਸ਼ਾਮਲ ਹਨ। ਹਰ ਗਰੁੱਪ ਤੋਂ 4-4 ਚੋਟੀ ਦੀਆਂ ਟੀਮਾਂ ਐਲਿਮੀਨੇਸ਼ਨ ਪਲੇਅ ਆਫ ਵਿਚ ਪਹੁੰਚਣਗੀਆਂ, ਜੋ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।