ਹਾਰਦਿਕ ਦੀ ਬੱਲੇਬਾਜ਼ੀ ਦੇਖਦੇ ਨਜ਼ਰ ਆਏ ਛੋਟੂ ਪੰਡਯਾ, ਵਾਇਰਲ ਹੋਈ ਫੋਟੋ
Friday, Sep 25, 2020 - 07:50 PM (IST)

ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਈ. ਪੀ. ਐੱਲ. ਸੀਜ਼ਨ ਦੀ ਪਹਿਲੀ ਜਿੱਤ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ 49 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ। ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਦੀ ਫੋਟੋ ਸ਼ੇਅਰ ਕੀਤੀ, ਜਿਸ 'ਚ ਉਸ ਨੇ ਆਪਣੇ ਬੇਟੇ ਨੂੰ ਕੁੱਛੜ 'ਚ ਚੁੱਕਿਆ ਹੋਇਆ ਹੈ ਅਤੇ ਮੈਚ ਦੇਖ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਲਿਖਿਆ ਕਿ 'ਸਾਡੇ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਅਗਸਤਯ।'
ਹਾਰਦਿਕ ਅਤੇ ਨਤਾਸ਼ਾ ਨੇ ਸਾਲ ਦੇ ਸ਼ੁਰੂਆਤ 'ਚ ਹੀ ਮੰਗਣੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੋਵਾਂ ਨੇ ਲਾਕਡਾਊਨ ਦੇ ਦੌਰਾਨ ਵਿਆਹ ਕਰ ਲਿਆ ਸੀ। ਨਤਾਸ਼ਾ ਨੇ ਜੁਲਾਈ ਦੇ ਮਹੀਨੇ 'ਚ ਇਕ ਬੇਟੇ ਨੂੰ ਜਨਮ ਦਿੱਤਾ, ਜਿਸਦਾ ਨਾਂ ਅਗਸਤਯ ਰੱਖਿਆ। ਨਤਾਸ਼ਾ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।