AIFF ਦੇ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਚੁਣੇ ਗਏ ਛੇਤਰੀ ਤੇ ਮਨੀਸ਼ਾ
Wednesday, Aug 10, 2022 - 02:30 PM (IST)
![AIFF ਦੇ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਚੁਣੇ ਗਏ ਛੇਤਰੀ ਤੇ ਮਨੀਸ਼ਾ](https://static.jagbani.com/multimedia/2022_8image_14_29_241186101chhetirandmanisha.jpg)
ਨਵੀਂ ਦਿੱਲੀ– ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਧਾਕੜ ਮਹਿਲਾ ਫੁੱਟਬਾਲਰ ਮਨੀਸ਼ਾ ਕਲਿਆਣ ਨੂੰ ਸਾਲ 2021-22 ਦੀ ਮਹਿਲਾ ‘ਫੁੱਟਬਾਲਰ ਆਫ ਦਿ ਯੀਅਰ’ ਚੁਣਿਆ ਹੈ ਜਦਕਿ ਪੁਰਸ਼ ਫੁੱਟਬਾਲਰ ਆਫ ਦਿ ਯੀਅਰ ਦਾ ਖਿਤਾਬ ਸੁਨੀਲ ਛੇਤਰੀ ਨੂੰ ਮਿਲਿਆ ਹੈ। ਦੋਵੇਂ ਧਾਕੜਾਂ ਨੂੰ ਉਨ੍ਹਾਂ ਦੇ ਸਬੰਧਤ ਰਾਸ਼ਟਰੀ ਟੀਮਾਂ ਦੇ ਕੋਚ ਥਾਮਸ ਡੇਨਰਬੀ ਤੇ ਇਗੋਰ ਸਿਟਮੈਕ ਵਲੋਂ ਜੇਤੂਆਂ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ। ਮਨੀਸ਼ਾ ਨੇ ਪਿਛਲੇ ਸੈਸ਼ਨ ਵਿਚ ਉਭਰਦੀ ਹੋਈ ਮਹਿਲਾ ਫੁੱਟਬਾਲਰ ਦਾ ਐਵਾਰਡ ਜਿੱਤਿਆ ਸੀ ਜਦਕਿ ਸੁਨੀਲ ਨੂੰ ਸੱਤਵੀਂ ਵਾਰ ਫੁੱਟਬਾਲਰ ਆਫ ਦਿ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਏ. ਆਈ. ਐੱਫ. ਐੱਫ. ਪੁਰਸਕਾਰ (2021-22) :-
ਸਾਲ ਦੀ ਸਰਵਸ੍ਰੇਸ਼ਠ ਮਹਿਲਾ ਫੁੱਟਬਾਲਰ : ਮਨੀਸ਼ਾ ਕਲਿਆਣ
ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਫੁੱਟਬਾਲਰ : ਸੁਨੀਲ ਛੇਤਰੀ
ਸਾਲ ਦੀ ਸਰਵਸ੍ਰੇਸ਼ਠ ਉਭਰਦੀ ਹੋਈ ਮਹਿਲਾ ਖਿਡਾਰੀ : ਮਾਰਟਿਨਾ ਥੋਕਚੋਮ
ਸਾਲ ਦਾ ਸਰਵਸ੍ਰੇਸ਼ਠ ਉਭਰਦਾ ਹੋਇਆ ਪੁਰਸ਼ ਖਿਡਾਰੀ : ਵਿਕਰਮ ਪ੍ਰਤਾਪ ਸਿੰਘ
ਸਾਲ ਦਾ ਸਰਵਸ੍ਰੇਸ਼ਠ ਰੈਫਰੀ : ਕ੍ਰਿਸਟਲ ਜੌਨ
ਸਾਲ ਦਾ ਸਰਵਸ੍ਰੇਸ਼ਠ ਸਹਾਇਕ ਰੈਫਰੀ : ਉੱਜਵਲ ਹਲਦਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।