ਚੇਤੇਸ਼ਵਰ ਪੁਜਾਰਾ ਨੇ 2024 ਕਾਉਂਟੀ ਸੀਜ਼ਨ ਲਈ ਸਸੇਕਸ ਨਾਲ ਕੀਤਾ ਕਰਾਰ

Wednesday, Dec 13, 2023 - 07:06 PM (IST)

ਹੋਵ (ਇੰਗਲੈਂਡ)- ਦੱਖਣੀ ਅਫਰੀਕਾ ਵਿਚ ਟੈਸਟ ਸੀਰੀਜ਼ ਲਈ ਭਾਰਤੀ ਟੀਮ ਵਿਚ ਨਹੀਂ ਚੁਣੇ ਗਏ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ 2024 ਦੇ ਕਾਊਂਟੀ ਸੀਜ਼ਨ ਲਈ ਇੰਗਲੈਂਡ ਦੇ ਕਾਊਂਟੀ ਕ੍ਰਿਕਟ ਕਲੱਬ ਸਸੇਕਸ ਨਾਲ ਦੁਬਾਰਾ ਕਰਾਰ ਕੀਤਾ ਹੈ। ਪੁਜਾਰਾ ਲਗਾਤਾਰ ਤੀਜੇ ਸੀਜ਼ਨ ਲਈ ਇਸ ਕਲੱਬ ਲਈ ਖੇਡਣਗੇ। ਉਹ ਪਹਿਲੀ ਵਾਰ 2022 ਵਿੱਚ ਸਸੇਕਸ ਨਾਲ ਜੁੜੇ ਸਨ। ਇਹ ਸਟਾਰ ਬੱਲੇਬਾਜ਼ 2024 ਸੀਜ਼ਨ ਵਿੱਚ ਕਾਊਂਟੀ ਚੈਂਪੀਅਨਸ਼ਿਪ ਦੇ ਪਹਿਲੇ ਸੱਤ ਮੈਚਾਂ ਲਈ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ

ਪੁਜਾਰਾ ਨੇ ਸਸੇਕਸ 'ਚ ਮੁੜ ਸ਼ਾਮਲ ਹੋਣ ਬਾਰੇ ਬੋਲਦਿਆਂ ਕਿਹਾ, ''ਮੈਂ ਪਿਛਲੇ ਦੋ ਸੀਜ਼ਨਾਂ 'ਚ ਹੋਵ 'ਚ ਆਪਣੇ ਸਮੇਂ ਦਾ ਪੂਰਾ ਆਨੰਦ ਲਿਆ ਹੈ ਅਤੇ ਮੈਂ ਸਸੇਕਸ ਪਰਿਵਾਰ 'ਚ ਮੁੜ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ। ਮੈਂ ਟੀਮ ਵਿੱਚ ਸ਼ਾਮਲ ਹੋਣ ਅਤੇ ਇਸਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਹਾਂ।”

ਇਹ ਵੀ ਪੜ੍ਹੋ- ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ
ਸਸੇਕਸ ਲਈ ਪੁਜਾਰਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਕਲੱਬ ਲਈ ਉਨ੍ਹਾਂ ਨੇ ਕਾਊਂਟੀ ਚੈਂਪੀਅਨਸ਼ਿਪ ਦੇ 18 ਮੈਚਾਂ ਵਿੱਚ 64.24 ਦੀ ਔਸਤ ਨਾਲ 1863 ਦੌੜਾਂ ਬਣਾਈਆਂ ਹਨ, ਜਿਸ ਵਿੱਚ ਅੱਠ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 231 ਦੌੜਾਂ ਹੈ ਜੋ ਉਨ੍ਹਾਂ ਨੇ ਪਹਿਲੇ ਸੀਜ਼ਨ ਵਿੱਚ ਡਰਬੀਸ਼ਰ ਦੇ ਖ਼ਿਲਾਫ਼ ਬਣਾਇਆ ਸੀ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News