ਚੈੱਸਮੂਡ ਇੰਡਰਨੈਸ਼ਨਲ : ਨਾਰਾਇਣਨ ਤੇ ਪ੍ਰਗਿਆਨੰਦਾ ਸਾਂਝੇ ਬੜ੍ਹਤ ''ਤੇ
Friday, Oct 08, 2021 - 01:23 AM (IST)
ਸਾਖਦਜਰ (ਅਮਰੀਨੀਆ) (ਨਿਕਲੇਸ਼ਨ ਜੈਨ)- 10 ਦੇਸ਼ਾਂ ਦੇ 103 ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਚੈੱਸਮੂਡ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਐੱਸ. ਐੱਲ. ਨਾਰਾਇਣਨ ਤੇ ਆਰ. ਪ੍ਰਗਿਆਨੰਦਾ ਆਪਣੇ ਪਹਿਲੇ ਤਿੰਨੇ ਮੈਚ ਜਿੱਤ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਹੇ ਹਨ। ਪ੍ਰਗਿਆਨੰਦਾ ਨੇ ਹੁਣ ਤੱਕ ਇਜ਼ਰਾਇਲ ਦੇ ਅਬਤੀਨ ਅਤਾਖਾਨ, ਅਰਾਸ਼ ਦਘਿਲ ਤੇ ਅਮੀਨੀਆ ਦੇ ਮੋਮਿਕੋਨ ਘਰੀਬਯਨ ਨੂੰ ਹਰਾਇਆ ਹੈ ਜਦਕਿ ਐੱਲ. ਨਾਰਾਇਣਨ ਨੇ ਅਰਮੀਨੀਆ ਦੇ ਵਾਹੇ ਬਘਦਾਸਰਯਨ, ਆਰਤਸ਼ੇਸ਼ ਮਿਨਸਿਯਨ ਤੇ ਜਾਰਜੀਆ ਦੇ ਨਿਕੋਲੋਜ ਪੇਟਰਿਯਾਸ਼ਵਿਲੀ ਨੂੰ ਹਰਾਇਆ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਭਾਰਤ ਤੋਂ ਪ੍ਰਤੀਯੋਗਿਤਾ ਵਿਚ ਡੀ. ਗੁਕੇਸ਼, ਅਰਜੁਨ ਐਰਗਾਸੀ 2.5 ਅੰਕ ਤੇ ਅਭਿਮਨਯੂ ਪੌਰਾਣਿਕ, ਅਮਿਤ ਦੋਸ਼ੀ, ਕ੍ਰਿਸ਼ਣਾ ਤੇਜਾ, ਕਾਰਤਿਕ ਵੈਂਕਟਰਮਨ, ਰਾਹਿਲ ਮਲਿਕ, ਮਿੱਤ੍ਰਭਾ ਗੂਹਾ, ਪਦਮਿਨੀ ਰਾਊਤ, ਪ੍ਰਣਵ ਆਨੰਦ 2 ਅੰਕ ਬਣਾ ਕੇ ਖੇਡ ਰਹੇ ਹਨ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।