ਚੇਸੇਬਲ ਮਾਸਟਰਸ ਸ਼ਤਰੰਜ : ਪ੍ਰਗਿਆਨੰਧਾ ਬਣੇ ਉਪ ਜੇਤੂ, ਡਿੰਗ ਨੇ ਜਿੱਤਿਆ ਖ਼ਿਤਾਬ

Saturday, May 28, 2022 - 06:26 PM (IST)

ਸਪੋਰਟਸ ਡੈਸਕ- ਚੇਸੇਬਲ ਮਾਸਟਰਸ ਦੇ ਫਾਈਨਲ ਨੂੰ ਜਿੱਤ ਕੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਚੀਨ ਦੇ ਡਿੰਗ ਲੀਰੇਨ ਭਾਵੇਂ ਹੀ ਜੇਤੂ ਬਣ ਗਏ ਹੋਣ ਪਰ ਦੁਨੀਆ ਭਰ ਦੇ ਸ਼ਤਰੰਜ ਪ੍ਰੇਮੀਆਂ ਦਾ ਦਿਲ ਭਾਰਤ ਦੇ 16 ਸਾਲਾ ਗ੍ਰੈਂਡ ਮਾਸਟਰ ਪ੍ਰਗਿਆਨੰਧਾ ਨੇ ਜਿੱਤ ਲਿਆ। ਪਹਿਲੇ ਦਿਨ ਡਿੰਗ ਦੇ ਖ਼ਿਲਾਫ਼ ਪਹਿਲੀ ਜਿੱਤ ਦਰਜ ਕਰਨ ਵਾਲੇ ਪ੍ਰਗਿਆਨੰਧਾ ਨੂੰ ਅੰਤ 'ਚ  ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਅਜਿਹੇ 'ਚ ਲਗ ਰਿਹਾ ਸੀ ਕਿ ਦੂਜੇ ਦਿਨ ਡਿੰਗ ਦੇ ਲਈ ਇਕ ਸੌਖੀ ਜਿੱਤ ਹੋ ਸਕਦੀ ਹੈ, ਪਰ ਪ੍ਰਗਿਆਨੰਧਾ ਨੇ ਕਮਾਲ ਦੀ ਵਾਪਸੀ ਕਰਦੇ ਹੋਏ ਡਿੰਗ ਨੂੰ 2.5-1.5 ਨਾਲ ਹਰਾ ਕੇ ਦੂਜਾ ਦਿਨ ਆਪਣੇ ਨਾਂ ਕੀਤਾ ਤੇ ਉਸ ਤੋਂ ਬਾਅਦ ਟਾਈਬ੍ਰੇਕ ਬਲਿਟਜ਼ ਤਕ ਮੈਚ ਨੂੰ ਲੈ ਗਏ।  ਹਾਲਾਂਕਿ ਅੰਤ 'ਚ ਡਿੰਗ ਕਿਸੇ ਤਰ੍ਹਾਂ 1.5-0.5 ਨਾਲ ਟਾਈਬ੍ਰੇਕ ਤੋਂ ਜਿੱਤ ਗਏ ਤੇ ਖ਼ਿਤਾਬ ਵੀ ਪਰ ਦੁਨੀਆ ਦੇ ਸਾਹਮਣੇ ਪ੍ਰਗਿਆਨੰਧਾ ਨੇ ਸਭ ਨੂੰ ਪ੍ਰਭਾਵਿਤ ਕੀਤਾ।

ਫਾਈਨਲ ਦੇ ਪਹਿਲੇ ਦਿਨ ਡਿੰਗ ਤੋਂ 2.5-1.5 ਨਾਲ ਹਾਰਨ ਵਾਲੇ ਪ੍ਰਗਿਆਨੰਧਾ ਨੇ ਦੂਜੇ ਦਿਨ ਪਹਿਲਾ ਮੈਚ ਖੇਡ ਕੇ ਦਿਨ ਦੀ ਸ਼ੁਰੂਆਤ ਕੀਤੀ ਤੇ ਦੂਜੇ ਰਾਊਂਡ 'ਚ ਸਫ਼ੈਦ ਮੋਹਰਿਆਂ ਨਾਲ ਹਰਾਉਂਦੇ ਹੋਏ ਸਨਸਨੀ ਫੈਲਾ ਦਿੱਤੀ ਤੇ ਨਾਲ ਹੀ 1.5-0.5 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਦੋਵੇਂ ਰਾਊਂਡ ਡਿੰਗ ਦੇ ਬਹੁਤ ਜ਼ੋਰ ਲਗਾਉਣ 'ਤੇ ਡਰਾਅ ਖੇਡੇ ਤੇ ਦੂਜਾ ਦਿਨ 2.5-1.5 ਨਾਲ ਆਪਣੇ ਨਾਂ ਕਰ ਲਿਆ। ਇਸ ਦੌਰਾਨ ਕਈ ਅਜਿਹੇ ਮੌਕੇ ਆਏ ਜਦੋਂ ਪ੍ਰਗਿਆਨੰਧਾ ਦੇ ਖੇਡ ਨੇ ਡਿੰਗ ਨੂੰ ਸਿਰ ਫੜ੍ਹਨ ਲਈ ਮਜਬੂਰ ਕਰ ਦਿੱਤਾ, ਟਾਈਬ੍ਰੇਕ ਮੁਕਾਬਲੇ 'ਚ ਪ੍ਰਗਿਆਨੰਧਾ ਪਹਿਲੇ ਮੈਚ 'ਚ ਜਿੱਤ ਦੇ ਬੇਹੱਦ ਕਰੀਬ ਜਾ ਕੇ ਜਿੱਤ ਤੋਂ ਖੁੰਝੇ ਗਏ ਤੇ ਮੈਚ ਡਰਾਅ ਹੋ ਗਿਆ ਪਰ ਆਖ਼ਰੀ ਮੁਕਾਬਲੇ 'ਚ ਡਿੰਗ ਨੇ ਆਖ਼ਰਕਾਰ ਜਿੱਤ ਦਰਜ ਕਰਕੇ ਖ਼ਿਤਾਬ ਆਪਣੇ ਨਾਂ ਕਰ ਲਿਆ।

 


Tarsem Singh

Content Editor

Related News