ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ  : ਡਿੰਗ ਲੀਰੇਨ ਨੇ ਦੂਜਾ ਮੁਕਾਬਲਾ ਜਿੱਤ ਕੇ ਬਣਾਈ ਬੜ੍ਹਤ

10/02/2019 9:33:02 AM

ਕਾਂਤੀ ਮਨਸੀਸਕ (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿਚ ਚੀਨ ਦੇ ਡਿੰਗ ਲੀਰੇਨ ਅਤੇ ਅਜਰਬੇਜਾਨ ਦੇ ਤੈਮੂਰ ਰਾਜਦਾਬੋਵ ਵਿਚਾਲੇ 4 ਮੁਕਾਬਲਿਆਂ ਵਿਚੋਂ ਪਹਿਲੇ ਮੁਕਾਬਲੇ ਦੇ ਡਰਾਅ ਹੋਣ ਤੋਂ ਬਾਅਦ ਡਿੰਗ ਲੀਰੇਨ ਨੇ ਦੂਜੇ ਮੁਕਾਬਲੇ ਵਿਚ ਜਿੱਤ ਦਰਜ ਕਰਦਿਆਂ ਬੜ੍ਹਤ ਬਣਾ ਲਈ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਡਿੰਗ ਲੀਰੇਨ ਨੇ ਇੰਗਲਿਸ਼ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਰਾਜਦਾਬੋਵ 'ਤੇ ਦਬਾਅ ਬਣਾ ਦਿੱਤਾ।

PunjabKesari

ਖੇਡ ਦੀ 17ਵੀਂ ਚਾਲ ਤੋਂ ਡਿੰਗ ਲੀਰੇਨ ਨੇ ਰਾਜੇ ਵਲ ਆਪਣੇ ਪਿਆਦਿਆਂ ਰਾਹੀਂ ਜ਼ੋਰਦਾਰ ਹਮਲਾ ਸ਼ੁਰੂ ਕਰ ਦਿੱਤਾ ਅਤੇ ਜਵਾਬ ਵਿਚ ਰਾਜਦਾਬੋਵ ਸਹੀ ਬਚਾਅ ਕਰਨ ਵਿਚ ਅਸਮਰਥ ਰਿਹਾ ਅਤੇ 40 ਚਾਲਾਂ ਵਿਚ ਮੁਕਾਬਲਾ ਹਾਰ ਗਿਆ। ਇਸ ਦੇ ਨਾਲ ਹੀ ਹੁਣ ਰਾਜਦਾਬੋਵ ਹੁਣ 1.5-0.5 ਨਾਲ ਪਿੱਛੇ ਹੋ ਗਿਆ ਹੈ।


Related News