ਕੁਵਾਇਨ DC ਐਕਸ ਚੈੱਸ ਸੁਪਰ ਲੀਗ : ਅਨੀਸ਼ ਦੀ ਸ਼ਾਨਦਾਰ ਖੇਡ ਨਾਲ ਕਿੰਗਜ਼ ਲੇਅਰਸ ਦੀ ਵਾਪਸੀ
Wednesday, Oct 13, 2021 - 10:44 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੀ ਪਹਿਲੀ ਸ਼ਤਰੰਜ ਲੀਗ ਕੁਵਾਇਨ ਡੀ. ਸੀ. ਐਕਸ ਚੈੱਸ ਸੁਪਰ ਲੀਗ ਦੇ ਦੂਸਰੇ ਦਿਨ ਪਹਿਲੇ ਦਿਨ ਹਾਰਨ ਵਾਲੀਆਂ ਤਿੰਨੋਂ ਟੀਮਾਂ ਕਿੰਗਜ਼ ਲੇਅਰਸ, ਕਵਿੰਟੇਸੇਂਸੀਅਲ ਕੁਈਨ ਅਤੇ ਰੂਥਲੇਸ ਰੁਕਸ ਨੇ ਸ਼ਾਨਦਾਰ ਵਾਪਸੀ ਕੀਤੀ ਜਦਕਿ ਪਹਿਲੇ ਦਿਨ ਜਿੱਤਣ ਵਾਲੀ ਬਰੂਟਲ ਬਿਸ਼ਪ ਦੀ ਟੀਮ ਡਰਾਅ ਖੇਡਣ ’ਚ ਕਾਮਯਾਬ ਰਹੀ। ਸਭ ਤੋਂ ਜ਼ਿਆਦਾ ਚਰਚਾ ਕਿੰਗਜ਼ ਲੇਅਰਸ ਦੀ ਵਾਪਸੀ ਦੀ ਰਹੀ। ਉਸ ਨੇ ਪਿਵੋਟਲ ਪਾਨ ਟੀਮ ਨੂੰ 3.5-2.5 ਦੇ ਫਰਕ ਨਾਲ ਹਰਾਇਆ। ਕਿੰਗਜ਼ ਲੇਅਰਸ ਦੇ ਚੌਟੀ ਦੇ ਖਿਡਾਰੀ ਅਨੀਸ਼ ਗਿਰੀ ਨੇ ਪਹਿਲੇ ਬੋਰਡ ’ਤੇ ਅਭਿਜੀਤ ਗੁਪਤਾ ਨੂੰ ਆਪਣੇ ਵਜ਼ੀਰ ਦਾ ਬਲੀਦਾਨ ਕਰਦੇ ਹੋਏ ਸ਼ਾਨਦਾਰ ਅੰਦਾਜ਼ ’ਚ ਹਰਾਇਆ। ਉਥੇ ਹੀ ਛੇਵੇਂ ਬੋਰਡ ’ਤੇ ਅਰਪਿਤਾ ਮੁਖਰਜੀ ਨੇ ਸਵਿਤਾ ਸ਼੍ਰੀ ਨੂੰ ਹਰਾ ਕੇ ਟੀਮ ਨੂੰ ਜਿੱਤ ਦੁਆਉਣ ’ਚ ਖਾਸ ਭੂਮਿਕਾ ਨਿਭਾਈ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਬਰੂਟਲ ਬਿਸ਼ਪ ਦੀ ਟੀਮ ਨੂੰ ਕਵਿੰਚੇਸੇਂਸੀਅਲ ਕਵੀਨ ਦੇ ਹਾਓ ਈਫਾਨ ਦੀ ਅਲੈਗਜ਼ੈਂਡਰਾ ਕੋਸਟੇਨਿਯੁਕ ਅਤੇ ਪ੍ਰਿਯਾਂਕਾ ਦੀ ਤਾਰਿਣੀ ਗੋਇਲ ’ਤੇ ਸ਼ਾਨਦਾਰ ਜਿੱਤ ਨਾਲ ਹਾਰ ਦੀ ਕਗਾਰ ’ਤੇ ਪਹੁੰਚਾ ਦਿੱਤਾ ਸੀ ਪਰ ਵਾਂਗ ਹਾਓ ਨੂੰ ਕੋਨੇਰੂ ਹੰਪੀ ਅਤੇ ਰੌਣਕ ਸਾਵਧਾਨੀ ਦੀ ਇਨੀਅਨ ਪੀ. ’ਤੇ ਜਿੱਤ ਨੇ ਮੈਚ ਦਾ ਅੰਤ 3-3 ਨਾਲ ਬਰਾਬਰੀ ’ਤੇ ਕੀਤਾ। ਕ੍ਰੇਜੀ ਨਾਈਟਸ ਨੂੰ ਰੂਥਲੇਸ ਰੂਕਸ ਦੇ ਹੱਥੋਂ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਚੌਟੀ ਦੇ ਬੋਰਡ ’ਤੇ ਤੈਮੂਰ ਰਦਜੋਬੋਵ ਨੇ ਹਿਕਾਰੂ ਨਾਕਾਮੁਰਾ ਨੂੰ ਮੁਰਲੀ ਕਾਰਤੀਕੇਅਨ ਨੇ ਕ੍ਰਿਸ਼ਣਨ ਸ਼ਸ਼ੀਕਿਰਣ ਨੂੰ ਤਾਂ ਅੰਨਾਮੁਜਯਚੂਕ ਨੇ ਮੈਰੀ ਗੋਮਸ ਨੂੰ ਹਰਾਉਂਦੇ ਹੋਏ ਰੂਥਲੇਸ ਰੂਕਸ ਨੂੰ 4-2 ਨਾਲ ਵੱਡੀ ਜਿੱਤ ਦੁਆ ਦਿੱਤੀ। 2 ਦਿਨ ਦੀ ਖੇਡ ਤੋਂ ਬਾਅਦ ਬਰੂਟਲ ਬਿਸ਼ਪ 1 ਜਿੱਤ, 1 ਡਰਾਅ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।