ਸ਼ਤਰੰਜ : ਅਜਰਬੈਜਾਨ ਨੂੰ ਹਰਾ ਕੇ ਭਾਰਤ ਪਹੁੰਚਿਆ ਚੋਟੀ ''ਤੇ

09/10/2021 3:26:26 AM

ਚੇਨਈ (ਨਿਕਲੇਸ਼ ਜੈਨ)- ਭਾਰਤੀ ਟੀਮ ਫਿਡੇ ਆਨਲਾਈਨ ਸ਼ਤਰੰਜ ਓਲੰਪਿਆਡ ਦੇ ਟਾਪ ਡਵੀਜ਼ਨ ਵਿਚ ਦੂਜੇ ਦਿਨ ਲਗਾਤਾਰ 3 ਜਿੱਤਾਂ ਦਰਜ ਕਰਦੇ ਬੋਏ ਪੂਲ-ਬੀ ਵਿਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਟੀਮ ਆਪਣੇ 12 ਖਿਡਾਰੀਆਂ ਨੂੰ ਬਿਹਤਰੀਨ ਰੋਟੇਸ਼ਨ ਪਾਲਸੀ ਦੇ ਤਹਿਤ ਚੰਗੀ ਤਰ੍ਹਾਂ ਨਾਲ ਇਸਤੇਮਾਲ ਕਰ ਪਾ ਰਹੀ ਹੈ ਅਤੇ ਇਹ ਹੀ ਕਾਰਨ ਹੈ ਕਿ ਮੈਚ ਵਿਚ ਖੇਡਣ ਵਾਲੇ 6 ਖਿਡਾਰੀ ਸ਼ਾਨਦਾਰ ਨਤੀਜਾ ਦੇ ਰਹੇ ਹਨ। 

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ


ਦਿਨ ਦੇ ਪਹਿਲੇ ਮੈਚ ਵਿਚ ਭਾਰਤ ਨੇ ਸਭ ਤੋਂ ਪਹਿਲਾਂ ਸੇਂਜੇਨ ਚੀਨ 'ਤੇ 5-1 ਨਾਲ ਜਿੱਤ ਹਾਸਲ ਕਰਦੇ ਹੋਏ ਟੂਰਨਾਮੈਂਟ ਵਿਚ ਆਪਣੀ ਤੀਜੀ ਜਿੱਤ ਹਾਸਲ ਕੀਤੀ। ਇਸ ਮੈਚ ਵਿਚ ਪੇਂਟਾਲਾ ਹਰਿਕ੍ਰਿਸ਼ਣਾ, ਅਧਿਭਨ ਭਾਸਕਰਨ, ਭਗਤੀ ਕੁਲਕਰਨੀ, ਨਿਹਾਲ ਸਰੀਨ ਅਤੇ ਵੈਸ਼ਾਲੀ ਆਰ. ਨੇ ਭਾਰਤ ਲਈ ਜਿੱਤ ਦਰਜ ਕੀਤੀ ਜਦਕਿ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਦਾ ਮੁਕਾਬਲਾ ਸੀ ਪੂਲ ਦੀ ਦੂਜੀ ਸਭ ਤੋਂ ਮਜ਼ਬੂਤ ਟੀਮ ਅਜਰਬੇਜਾਨ ਨਾਲ ਪਰ ਇਸ ਵਾਰ ਵਿਸ਼ਵਨਾਥਨ ਆਨੰਦ ਤੇ ਵਿਦਿਤ ਗੁਜਰਾਤੀ ਨੇ ਟਾਪ ਬੋਰਡ 'ਤੇ ਡਰਾਅ ਖੇਡਿਆ ਤਾਂ ਹਰਿਕਾ ਦ੍ਰੋਣਾਵਲੀ ਤੇ ਵੈਸ਼ਾਲੀ ਨੇ ਵੀ ਮੁਕਾਬਲੇ ਡਰਾਅ ਖੇਡੇ ਜਿਸ ਨਾਲ ਸਕੋਰ ਬਰਾਬਰ ਰਿਹਾ ਪਰ ਕੋਨੇਰੂ ਹੰਪੀ ਤੇ ਨਿਹਾਲ ਸਰੀਨ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਭਾਰਤ ਨੂੰ 4-2 ਨਾਲ ਜਿੱਤ ਦਿਵਾ ਦਿੱਤੀ। 

ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ


ਦਿਨ ਦੇ ਆਖਰੀ ਰਾਊਂਡ ਵਿਚ ਭਾਰਤ ਨੂੰ ਥੋੜ੍ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਪਰ ਭਾਰਤ ਬੇਲਾਰੂਸ ਵਿਰੁੱਧ ਥੋੜ੍ਹੀ ਮੁਸ਼ਕਿਲ ਸਥਿਤੀ ਤੋਂ ਬਚ ਕੇ 3.5-2.5 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਭਾਰਤ ਵਈ ਇਸ ਮੈਚ ਵਿਚ ਕਪਤਾਨ ਆਨੰਦ ਤੇ ਭਗਤੀ ਕੁਲਕਰਨੀ ਨੇ ਜਿੱਤ ਦਰਜ ਕੀਤੀ ਜਦਕਿ ਪ੍ਰਗਿਆਨੰਦਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਤਾਨੀਆ ਸਚਦੇਵਾ, ਵਿਦਿਤ ਗੁਜਰਾਤੀ ਤੇ ਵੈਸ਼ਾਲੀ ਨੇ ਆਪਣੇ ਮੁਕਾਬਲੇ ਡਰਾਅ ਖੇਡੇ। ਦੂਜੇ ਦਿਨ ਤੋਂ ਬਾਅਦ ਪੂਲ-ਬੀ ਵਿਚ ਭਾਰਤ 11 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਜਦਕਿ ਇੰਨੇ ਹੀ ਅੰਕਾਂ ਦੇ ਨਾਲ ਹੰਗਰੀ ਮੈਚ ਪੁਆਇੰਟ ਦੇ ਕਾਰਨ ਦੂਜੇ ਸਥਾਨ 'ਤੇ ਹੈ। 9 ਰਾਊਂਡਾਂ ਤੋਂ ਬਾਅਦ ਪੂਲ ਤੋਂ 2 ਟੀਮਾਂ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰਨਗੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News