ਚੇਨਈਯਿਨ ਐਫਸੀ ਨੇ ਕੋਨੋਰ ਸ਼ੀਲਡਜ਼ ਦਾ ਇਕਰਾਰਨਾਮਾ 2025 ਤੱਕ ਵਧਾਇਆ
Saturday, Jun 22, 2024 - 03:00 PM (IST)

ਚੇਨਈ- ਚੇਨਈਯਿਨ ਐਫਸੀ ਨੇ ਸ਼ਨੀਵਾਰ ਨੂੰ ਫਾਰਵਰਡ ਕੋਨੋਰ ਸ਼ੀਲਡਜ਼ ਦਾ ਇਕਰਾਰਨਾਮਾ ਇਕ ਸਾਲ ਲਈ ਵਧਾ ਦਿੱਤਾ, ਜਿਸ ਕਾਰਨ ਉਹ 2025 ਤੱਕ ਕਲੱਬ ਨਾਲ ਜੁੜੇ ਰਹਿਣਗੇ। ਉਹ 2023 ਵਿੱਚ ਮਦਰਵੈੱਲ ਐਫਸੀ ਤੋਂ ਚੇਨਈਨ ਐਫਸੀ ਵਿੱਚ ਸ਼ਾਮਲ ਹੋਏ ਸਨ। ਉਹ ਕਲੱਬ ਲਈ 27 ਮੈਚ ਖੇਡ ਕੇ ਪੰਜ ਗੋਲ ਕਰ ਚੁੱਕੇ ਹਨ ਜਦਕਿ ਚਾਰ ਗੋਲ ਕਰਨ ਵਿੱਚ ਸਹਾਇਤਾ ਕਰ ਚੁੱਕੇ ਹਨ। ਕਲੱਬ ਨੇ ਇੱਕ ਰਿਲੀਜ਼ ਵਿੱਚ ਕਿਹਾ ਸਕਾਟਲੈਂਡ ਦਾ ਇਹ 26 ਸਾਲਾ ਖਿਡਾਰੀ ਹੁਣ ਚੇਨਈਯਿਨ ਐਫਸੀ ਦਾ ਇੱਕ ਮੁੱਖ ਅੰਗ ਬਣ ਗਿਆ ਹੈ ਅਤੇ ਕਈ ਮੌਕਿਆਂ 'ਤੇ ਕਲੱਬ ਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਮੁੱਖ ਕੋਚ ਓਵੇਨ ਕੋਐੱਲ ਨੇ ਕਿਹਾ, “ਮੈਂ ਕੋਨੋਰ ਸ਼ੀਲਡਜ਼ ਨੂੰ ਟੀਮ ਵਿੱਚ ਸ਼ਾਮਲ ਕਰਕੇ ਖੁਸ਼ ਹਾਂ। ਕੋਨੋਰ ਨੇ ਪਿਛਲੇ ਸਾਲ ਕਲੱਬ ਨਾਲ ਕਿੰਨਾ ਵਧੀਆ ਕੰਮ ਕੀਤਾ ਸੀ। ਉਸ ਵਿੱਚ ਚੁਸਤੀ, ਤਾਕਤ ਅਤੇ ਅਨੁਕੂਲ ਹੋਣ ਦੀ ਕਾਬਲੀਅਤ ਹੈ।