ਚੇਨਈਯਨ ਨੇ ਸੈਮੀਫਾਇਨਲ ਦੇ ਪਹਿਲੇ ਪੜਾਅ ''ਚ ਐੱਫ. ਸੀ. ਗੋਆ ਨੂੰ ਹਰਾਇਆ

03/01/2020 11:26:54 AM

ਸਪੋਰਟਸ ਡੈਸਕ— ਚੇਂਨਈਯਨ ਫੁੱਟਬਾਲ ਕਲਬ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਸੈਮੀਫਾਈਨਲ ਦੇ ਪਹਿਲੇ ਪੜਾਅ 'ਚ ਐੱਫ. ਸੀ. ਗੋਆ ਨੂੰ 4-1 ਨਾਲ ਹਾਰ ਦਿੱਤੀ। ਪਹਿਲੇ ਹਾਫ 'ਚ ਦੋਵਾਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਮੇਜ਼ਬਾਨਾਂ ਲਈ ਗੋਲ ਦੀ ਸ਼ੁਰੂਆਤ ਲੁਸੀਅਨ ਗੋਈਯਾਨ ਨੇ 54ਵੇਂ ਮਿੰਟ 'ਚ ਕੀਤੀ। PunjabKesariਇਸ ਤੋਂ ਬਾਅਦ ਅਨਿਰੂਧ ਥਾਪਾ ਨੇ 61ਵੇਂ, ਅਲੀ ਸਾਬੀਆ ਨੇ 77ਵੇਂ ਅਤੇ ਲਾਲੀਆਨਜੁਆਲਾ ਚਾਂਗਟੇ ਨੇ 79ਵੇਂ ਮਿੰਟ 'ਚ ਗੋਲ ਕੀਤੇ। ਐੱਫ. ਸੀ. ਗੋਆ ਲਈ ਸਾਵੀਅਰ ਗਾਮਾ ਨੇ 85ਵੇਂ ਮਿੰਟ 'ਚ ਗੋਲ ਕੀਤਾ।


Related News