IPL 2021 : ਚੇਨਈ ਤੇ ਕੋਲਕਾਤਾ ਦਰਮਿਆਨ ਫ਼ਾਈਨਲ ਮੈਚ ਅੱਜ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11 ਬਾਰੇ

10/15/2021 12:29:19 PM

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਫ਼ਾਈਨਲ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਆਓ ਇਕ ਝਾਤ ਪਾਉਂਦੇ ਹਾਂ ਮੈਚ ਨਾਲ ਸਬੰਧਤ ਰੌਚਕ ਅੰਕੜਿਆਂ ਬਾਰੇ-

ਹੈੱਡ ਟੂ ਹੈੱਡ
ਕੁਲ ਮੈਚ - 24
ਚੇਨਈ ਸੁਪਰ ਕਿੰਗਜ਼ - 16 ਜਿੱਤੇ
ਕੋਲਕਾਤਾ ਨਾਈਟ ਰਾਈਡਰਜ਼ - 8 ਜਿੱਤੇ

ਇਹ ਵੀ ਪੜ੍ਹੋ : ਇਸ ਛੋਟੇ ਬੱਚੇ ਦੀ ਗੇਂਦਬਾਜ਼ੀ ਵੇਖ ਹੈਰਾਨ ਹੋਏ ਸਚਿਨ ਤੇਂਦੁਲਕਰ, ਸ਼ੇਅਰ ਕੀਤੀ ਵੀਡੀਓ

ਪਿੱਚ ਰਿਪੋਰਟ
ਟਾਸ ਜਿੱਤ ਕੇ ਦੋਵੇਂ ਟੀਮਾਂ ਦੀ ਤਰਜੀਹ ਪਹਿਲਾ ਗੇਂਦਬਾਜੀ ਕਰਨ ਦੀ ਹੋਵੇਗੀ। ਇਸ ਸੀਜ਼ਨ 'ਚ ਦੁਬਈ 'ਚ ਹੋਏ 12 ਮੁਕਾਬਲਿਆਂ 'ਚੋਂ 9 'ਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਕੇ. ਕੇ. ਆਰ. ਨੇ ਸਾਰੀਆਂ 6 ਜਿੱਤਾਂ ਟੀਚੇ ਦਾ ਪਿੱਛਾ ਕਰਦੇ ਹੋਏ ਹਾਸਲ ਕੀਤੀਆਂ ਹਨ ਜਦਕਿ ਇਸ ਪੂਰੇ ਸੈਸ਼ਨ 'ਚ ਸੀ. ਐੱਸ. ਕੇ. ਦੀ ਪੰਜ ਹਾਰ ਉਦੋਂ ਹੋਈਆਂ ਜਦੋਂ ਉਨ੍ਹਾਂ ਨੇ ਟੀਚਾ ਨਿਰਧਾਰਤ ਕੀਤਾ।

ਸੰਭਾਵਿਤ ਪਲੇਇੰਗ ਇਲੈਵਨ
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੁ ਪਲੇਸਿਸ, ਰੌਬਿਨ ਉਥੱਪਾ, ਮੋਈਨ ਅਲੀ, ਅੰਬਾਤੀ ਰਾਇਡੂ, ਐੱਮ. ਐੱਸ. ਧੋਨੀ (ਕਪਤਾਨ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ।

ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਇਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਕਿਬ ਅਲ ਹਸਨ/ਆਂਦਰੇ ਰਸੇਲ, ਸੁਨੀਲ ਨਰੇਨ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ। 

ਇਹ ਵੀ ਪੜ੍ਹੋ : ਟਵਿੱਟਰ 'ਤੇ 7.5 ਕਰੋੜ ਤੋਂ ਵੱਧ ਲੋਕਾਂ ਨੇ ਕ੍ਰਿਕਟ 'ਤੇ ਕੀਤੀ ਚਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News