IPL 2021: ਚੇਨਈ ਨੇ ਲਾਇਆ ਖਿਤਾਬੀ ਚੌਕਾ, ਜਾਣੋ ਕਦੋਂ-ਕਦੋਂ ਬਣਿਆ ਚੈਂਪੀਅਨ
Saturday, Oct 16, 2021 - 02:05 PM (IST)
ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ. ) ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2021 ਦੇ ਸੀਜ਼ਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। 15 ਅਕਤੂਬਰ ਨੂੰ ਖੇਡੇ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਸ਼ਿਕਸਤ ਦਿੱਤੀ। ਚੇਨਈ ਦੀ ਟੀਮ ਨੇ ਅਜੇ ਤਕ 4 ਵਾਰ ਆਈ. ਪੀ. ਐੱਲ. ਖ਼ਿਤਾਬ ਜਿੱਤੇ ਹਨ। ਜਿਨ੍ਹਾਂ ਦਾ ਵੇਰਵਾ ਅਸੀਂ ਅੱਜ ਤੁਹਾਨੂੰ ਦਸਣ ਜਾ ਰਹੇ ਹਾਂ।
2010 ਵਿੱਚ ਪਹਿਲੀ ਵਾਰ ਖ਼ਿਤਾਬ ਜਿੱਤਿਆ
ਸੀ. ਐੱਸ. ਕੇ. ਨੇ ਆਈ. ਪੀ .ਐੱਲ ਲੀਗ ਦਾ ਆਪਣਾ ਪਹਿਲਾ ਖ਼ਿਤਾਬ 2010 ਵਿੱਚ ਜਿੱਤਿਆ ਸੀ। 2008 ਅਤੇ 2009 ਵਿੱਚ ਫੇਲ੍ਹ ਹੋਣ ਤੋਂ ਬਾਅਦ ਚੇਨਈ ਨੇ 2010 ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਜਿੱਤਿਆ ਸੀ। ਚੇਨਈ ਨੇ ਫਾਈਨਲ ਮੈਚ 22 ਦੌੜਾਂ ਨਾਲ ਜਿੱਤਿਆ। ਇਹ ਸੀਜ਼ਨ ਧੋਨੀ ਦੀ ਸ਼ਾਨਦਾਰ ਕਪਤਾਨੀ ਲਈ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਟੀ-20 ਵਰਲਡ ਕੱਪ ਦੇ ਬਾਅਦ ਟੀਮ ਇੰਡੀਆ ਦੇ ਮੁੱਖ ਕੋਚ ਬਣਨਗੇ ਰਾਹੁਲ ਦ੍ਰਾਵਿੜ
2011 'ਚ ਦੂਜੀ ਵਾਰ ਜਿੱਤਿਆ ਖ਼ਿਤਾਬ
2010 ਦੀ ਤਰ੍ਹਾਂ, ਸੀ. ਐੱਸ. ਕੇ. ਨੇ 2011 ਵਿੱਚ ਵੀ ਆਈ. ਪੀ. ਐਲ. ਦਾ ਖਿਤਾਬ ਜਿੱਤਿਆ ਸੀ। ਇਸ ਸੀਜ਼ਨ ਵਿੱਚ, ਸੀ. ਐਸ. ਕੇ. ਨੇ ਲੀਗ ਮੈਚਾਂ ਵਿੱਚ 9 ਜਿੱਤਾਂ ਦਰਜ ਕੀਤੀਆਂ ਸਨ। ਫਾਈਨਲ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਚੇਨਈ ਦੇ ਸਾਹਮਣੇ ਸੀ, ਪਰ ਧੋਨੀ ਐਂਡ ਕੰਪਨੀ ਨੇ ਇਹ ਮੈਚ 58 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ।
2018 ਵਿੱਚ ਇੱਕ ਧਮਾਕੇਦਾਰ ਜਿੱਤ
ਚੇਨਈ ਸੁਪਰ ਕਿੰਗਜ਼ ਨੇ ਦੋ ਸਾਲ ਇਸ ਲੀਗ ਤੋਂ ਦੂਰ ਰਹਿਣ ਤੋਂ ਬਾਅਦ 2018 ਵਿੱਚ ਵਾਪਸੀ ਕੀਤੀ। ਫਿਕਸਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਲੀਗ ਵਿੱਚ ਵਾਪਸੀ ਕਰਨ ਵਾਲੀ ਕੋਈ ਵੀ ਟੀਮ ਚੇਨਈ ਦੇ ਸਾਹਮਣੇ ਖੜ੍ਹੀ ਨਹੀਂ ਹੋ ਸਕੀ। ਇਸ ਸੀਜ਼ਨ ਦੇ ਆਖ਼ਰੀ ਮੈਚ ਵਿੱਚ ਚੇਨਈ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਰਿਤੂਰਾਜ ਗਾਇਕਵਾੜ ਨੇ ਜਿੱਤੀ ਆਰੇਂਜ ਕੈਪ, ਦੇਖੋ ਕਿਹੜੀ ਟੀਮ ਵਿਰੁੱਧ ਕਿੰਨੀਆਂ ਦੌੜਾਂ ਬਣਾਈਆਂ
2021 'ਚ ਚੇਨਈ ਦੀ ਸ਼ਾਨਦਾਰ ਜਿੱਤ
ਚੇਨਈ ਸੁਪਰਕਿੰਗਜ਼ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਈ. ਪੀ. ਐੱਲ. 2021 ਦੇ ਸੀਜ਼ਨ ਦਾ ਖ਼ਿਤਾਬ ਜਿੱਤਿਆ। ਫ਼ਾਈਨਲ ਮੈਚ 15 ਅਕਤੂਬਰ ਭਾਵ ਕੱਲ੍ਹ ਖੇਡਿਆ ਗਿਆ ਜਿਸ 'ਚ ਉਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਸੀ। ਸੀ. ਐੱਸ. ਕੇ. ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਮੈਚ 27 ਦੌੜਾਂ ਨਾਲ ਜਿੱਤਿਆ ਤੇ ਆਈ. ਪੀ. ਐੱਲ. 2021 ਦੇ ਸੀਜ਼ਨ ਦੀ ਖ਼ਿਤਾਬ ਜੇਤੂ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।