ਜਡੇਜਾ ਨੇ IPL ''ਚ ਰਚਿਆ ਇਤਿਹਾਸ,  2000 ਦੌੜਾਂ ਅਤੇ 110 ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਬਣੇ

10/04/2020 5:01:25 PM

ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਆਈ.ਪੀ.ਐਲ. ਵਿਚ 2000 ਦੌੜਾਂ ਬਣਾਉਣ ਵਾਲੇ ਅਤੇ 110 ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਜਡੇਜਾ ਸ਼ੁੱਰਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ਵਿਚ 35 ਗੈਂਦਾਂ 'ਤੇ 50 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਵਿਚ ਉਨ੍ਹਾਂ ਨੇ 2 ਛੱਕੇ ਅਤੇ 5 ਚੌਕੇ ਮਾਰੇ ਸਨ।

ਇਹ ਵੀ ਪੜ੍ਹੋ: ਅੱਜ BJP 'ਚ ਸ਼ਾਮਲ ਹੋਵੇਗੀ ਨੈਸ਼ਨਲ ਸ਼ੂਟਰ ਸ਼੍ਰੇਅਸੀ ਸਿੰਘ, ਇਸ ਸੀਟ ਤੋਂ ਲੜ ਸਕਦੀ ਹੈ ਚੋਣ

ਇਸ ਤੋਂ ਇਲਾਵਾ ਜਡੇਜਾ ਲੀਗ ਵਿਚ 2000 ਦੌੜਾਂ ਬਣਾਉਣ ਵਾਲੇ 50 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਕ੍ਰਿਕਟਰ ਹਨ। ਇਸ ਮਾਮਲੇ ਵਿਚ ਉਹ ਸ਼ੇਨ ਵਾਟਸਨ, ਕੀਰੋਨ ਪੋਲਾਰਡ, ਜੈਕ ਕੈਲਿਸ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਜਡੇਜਾ ਨੇ ਇਕ ਬਿਆਨ ਵਿਚ ਕਿਹਾ, 'ਆਈ.ਪੀ.ਐਲ. ਇਤਿਹਾਸ ਵਿਚ ਇਹ ਦੋਹਰੀ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਕ੍ਰਿਕਟਰ ਬਣਨ ਦੀ ਮੈਨੂੰ ਖ਼ੁਸ਼ੀ ਹੈ। ਇਹ ਮੈਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਮੈਨੁੰ ਉਮੀਦ ਹੈ ਕਿ ਮੇਰਾ ਪਰਿਵਾਰ ਅਤੇ ਕ੍ਰਿਕਟ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਨੂੰ ਮੇਰੇ 'ਤੇ ਮਾਣ ਹੋਵੇਗਾ।'

ਇਹ ਵੀ ਪੜ੍ਹੋ: IPL 2020 : ਇਰਫਾਨ ਨੇ ਬਿਨਾਂ ਨਾਮ ਲਏ ਧੋਨੀ ਦੀ ਫਿਟਨੈੱਸ 'ਤੇ ਚੁੱਕਿਆ ਸਵਾਲ

31 ਸਾਲਾ ਜਡੇਜਾ ਨੇ ਆਈ.ਪੀ.ਐਲ. ਵਿਚ ਹੁਣ ਤੱਕ 176 ਮੈਚ ਖੇਡੇ ਹਨ। ਚੇਨਈ ਸੁਪਰ ਕਿੰਗਜ਼ ਨਾਲ ਉਨ੍ਹਾਂ ਨੇ 106, ਗੁਜਰਾਤ ਲਾਇੰਸ ਨਾਲ 27 ਅਤੇ ਕੋਚਿ ਟਸਕਰਸ ਨਾਲ 14 ਅਤੇ ਰਾਜਸਥਾਨ ਰਾਇਲਜ਼ ਨਾਲ 27 ਮੈਚ ਖੇਡੇ ਹਨ।

ਇਹ ਵੀ ਪੜ੍ਹੋ: ਅਫਗਾਨਿਸਤਾਨ ਬੰਬ ਧਮਾਕੇ 'ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ


cherry

Content Editor

Related News