ਚੇਨਈ ਓਪਨ : ਯੁਕੀ ਭਾਂਬਰੀ ਅਤੇ ਜਾਰਡਨ ਆਸਾਨੀ ਨਾਲ ਜਿੱਤੇ

02/14/2018 11:25:19 AM

ਨਵੀਂ ਦਿੱਲੀ, (ਬਿਊਰੋ)— ਟਾਪ ਸੀਡ ਆਸਟਰੇਲੀਆ ਦੇ ਜਾਰਡਨ ਥਾਮਸਨ ਅਤੇ ਦੂਜਾ ਦਰਜਾ ਪ੍ਰਾਪਤ ਭਾਰਤ ਦੇ ਯੁਕੀ ਭਾਂਬਰੀ ਨੇ ਚੇਨਈ ਓਪਨ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ 'ਚ ਪਹਿਲੇ ਰਾਊਂਡ ਦੇ ਆਪਣੇ-ਆਪਣੇ ਮੈਚ ਜਿੱਤ ਕੇ ਅਗਲੇ ਰਾਊਂਡ 'ਚ ਪ੍ਰਵੇਸ਼ ਕਰ ਲਿਆ। ਥਾਮਸਨ ਨੇ ਮਿਸਰ ਦੇ ਮੁਹੰਮਦ ਮਾਮੂਨ ਨੂੰ 6-4, 6-2 ਨਾਲ ਹਰਾਇਆ ਜਦਕਿ ਯੁਕੀ ਨੇ ਸਪੇਨ ਦੇ ਬੇਰਨਾਬੇ ਜਾਪਾਟਾ ਮਿਰਾਲੇਸ ਨੂੰ 6-1, 7-6 ਨਾਲ ਹਰਾਇਆ।

ਯੁਕੀ ਨੇ ਮਿਰਾਲੇਸ ਦੀ ਸਰਵਿਸ ਪਹਿਲੇ ਸੈਟ 'ਚ ਤਿੰਨ ਵਾਰ ਤੋੜੀ। ਦੂਜੇ ਸੈਟ 'ਚ ਮਿਰਾਲੇਸ ਹਾਲਾਂਕਿ ਸੰਭਲੇ ਅਤੇ ਇਕ ਵਾਰ ਇਰ ਉਨ੍ਹਾਂ ਯੁਕੀ ਦੀ ਸਰਵਿਸ ਨੂੰ ਵੀ ਤੋੜਿਆ। ਨਤੀਜਨ ਸੈਟ ਟਾਈਬ੍ਰੇਕਰ 'ਚ ਜਾ ਪਹੁੰਚਿਆ ਜਿਸ ਨੂੰ ਭਾਰਤੀ ਖਿਡਾਰੀ ਨੇ 7-3 ਨਾਲ ਜਿੱਤਿਆ। ਕਆਲੀਫਾਇਰ ਅਭਿਨਵ ਸੰਜੀਵ ਨੂੰ ਦੂਜੇ ਰਾਊਂਡ 'ਚ ਐਂਟਰੀ ਮਿਲ ਗਈ ਜਦੋਂ ਰੂਸ ਦੇ ਇਵਾਨ ਨੇਡੇਲਕੋ ਪੇਟ ਦੀ ਪਰੇਸ਼ਾਨੀ ਦੇ ਕਾਰਨ ਦੂਜੇ ਸੈਟ ਦੇ ਦੌਰਾਨ ਹੀ ਮੈਚ ਤੋਂ ਹੱਟ ਗਏ। ਉਸ ਸਮੇਂ ਅਭਿਨਵ 3-6, 5-4 ਨਾਲ ਅੱਗੇ ਚਲ ਰਹੇ ਸਨ।


Related News