CSK ਕਰੀਬੀ ਮੈਚ ਜਿੱਤਣ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ : ਫਲੇਮਿੰਗ
Saturday, May 21, 2022 - 03:41 PM (IST)
ਮੁੰਬਈ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੈਸ਼ਨ 'ਚ ਕਰੀਬੀ ਮੈਚਾਂ 'ਚ ਜਿੱਤ ਦਰਜ ਕਰਨ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।
ਆਈ. ਪੀ. ਐੱਲ. ਦੀਆਂ ਸਭ ਤੋਂ ਸਫਲ ਟੀਮਾਂ 'ਚ ਇਕ ਤੇ ਚਾਰ ਵਾਰ ਦੀ ਚੈਂਪੀਅਨ ਸੀ. ਐੱਸ. ਕੇ. ਦੀ ਮੁਹਿੰਮ ਨੌਵੇਂ ਸਥਾਨ 'ਤੇ ਸਮਾਪਤ ਹੋਈ ਜਿਸ 'ਚ ਟੀਮ 14 ਮੈਚਾਂ 'ਚੋਂ ਸਿਰਫ਼ ਚਾਰ ਮੈਚ ਹੀ ਜਿੱਤ ਸਕੀ। ਫਲੇਮਿੰਗ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਤੋਂ ਸੀ. ਐੱਸ. ਕੇ. ਨੂੰ ਮਿਲੀ ਪੰਜ ਵਿਕਟਾਂ ਦੀ ਹਾਰ ਦੇ ਬਾਅਦ ਕਿਹਾ, 'ਸਾਡੇ ਕੋਲ ਕਈ ਅਜਿਹੇ ਮੈਚ ਅਜਿਹੇ ਰਹੇ ਜੋ ਕਰੀਬੀ ਸਨ ਪਰ ਅਸੀਂ ਉਨ੍ਹਾਂ 'ਚ ਜਿੱਤ ਦਰਜ ਕਰਨ ਲਈ ਚੰਗਾ ਨਹੀਂ ਕਰ ਸਕੇ।'
ਇਹ ਵੀ ਪੜ੍ਹੋ : ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ
ਉਨ੍ਹਾਂ ਕਿਹਾ, 'ਇਸ ਸੈਸ਼ਨ 'ਚ ਅਜਿਹਾ ਹੀ ਰਿਹਾ ਜਿਸ ਕਾਰਨ ਅਸੀਂ ਕੁਆਲੀਫਾਈ ਨਹੀਂ ਕਰ ਸਕੇ।' ਉਨ੍ਹਾਂ ਨੇ ਨਾਲ ਹੀ ਕਿਹਾ ਕਿ ਟੀਮ ਪਿਛਲੇ ਸੈਸ਼ਨ ਦੀ ਤਰ੍ਹਾਂ ਨਹੀਂ ਖੇਡ ਸਕੀ ਜਿਸ 'ਚ ਕਈ ਨਵੇਂ ਖਿਡਾਰੀ ਵੀ ਸਨ। ਫਲੇਮਿੰਗ ਨੇ ਕਿਹਾ, 'ਜਦੋਂ ਤੁਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਡੇ ਕੋਲ ਕਈ ਨਵੇਂ ਖਿਡਾਰੀ ਹੁੰਦੇ ਹਨ ਤੇ ਇਹ ਪ੍ਰੀਖਿਆ ਲੈਣ ਵਾਲਾ ਹੋ ਸਕਦਾ ਹੈ।' ਉਨ੍ਹਾਂ ਕਿਹਾ, 'ਅਸੀਂ ਪਿਛਲੇ ਚਾਰ ਸਾਲਾਂ ਦੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ ਜੋ ਸੱਚਮੁੱਚ ਚੁਣੌਤੀ ਸੀ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।