ਅਮਰੀਕੀ ਫਿਗਰ ਸਕੇਟਰ ਚੇਨ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

Tuesday, Feb 08, 2022 - 05:27 PM (IST)

ਅਮਰੀਕੀ ਫਿਗਰ ਸਕੇਟਰ ਚੇਨ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

ਬੀਜਿੰਗ (ਵਾਰਤਾ)- ਅਮਰੀਕਾ ਦੇ ਮੌਜੂਦਾ ਅਤੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਫਿਗਰ ਸਕੇਟਰ ਨਾਥਨ ਚੇਨ ਨੇ ਮੰਗਲਵਾਰ ਨੂੰ 113.97 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਵਿੰਟਰ ਓਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਿਆ। ਜਾਪਾਨ ਦੀ ਯੁਮਾ ਕਾਗਿਆਮਾ ਨੇ 108.12 ਦੇ ਸਕੋਰ ਨਾਲ ਚਾਂਦੀ ਅਤੇ ਉਨ੍ਹਾਂ ਦੇ ਹਮਵਤਨ ਸਕੈਟਰ ਸ਼ੋਮਾ ਉਨੋ ਨੇ 105.90 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ।

ਸੋਨ ਤਮਗਾ ਜਿੱਤਣ ਤੋਂ ਬਾਅਦ ਚੇਨ ਨੇ ਅਮਰੀਕੀ ਪ੍ਰਸਾਰਕ NBC ਨੂੰ ਕਿਹਾ, 'ਮੈਂ ਬਹੁਤ ਉਤਸ਼ਾਹਿਤ ਹਾਂ। ਪਿਛਲੀਆਂ ਓਲੰਪਿਕ ਖੇਡਾਂ ਵਿਚ, ਮੇਰੇ ਦੋਵੇਂ ਛੋਟੇ ਇਵੈਂਟ ਉਸ ਤਰੀਕੇ ਨਾਲ ਨਹੀਂ ਚੱਲੇ ਸਨ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। ਸੋਨ ਤਮਗਾ ਜਿੱਤ ਕੇ ਸੱਚਮੁੱਚ ਚੰਗਾ ਲੱਗਦਾ ਹੈ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।'


author

cherry

Content Editor

Related News