ਚੇਲਸੀ ਫੁੱਟਬਾਲ ਕਲੱਬ ਵੇਚ ਰਹੇ ਹਨ ਰੂਸੀ ਅਰਬਪਤੀ ਅਬ੍ਰਾਮੋਵਿਚ, ਧਨ ਨੂੰ ਯੂਕ੍ਰੇਨੀ ਪੀੜਤਾਂ ਲਈ ਕਰਨਗੇ ਦਾਨ

Thursday, Mar 03, 2022 - 05:20 PM (IST)

ਚੇਲਸੀ ਫੁੱਟਬਾਲ ਕਲੱਬ ਵੇਚ ਰਹੇ ਹਨ ਰੂਸੀ ਅਰਬਪਤੀ ਅਬ੍ਰਾਮੋਵਿਚ, ਧਨ ਨੂੰ ਯੂਕ੍ਰੇਨੀ ਪੀੜਤਾਂ ਲਈ ਕਰਨਗੇ ਦਾਨ

ਮਾਸਕੋ- ਵਿਸ਼ਵ ਪ੍ਰਸਿੱਧ ਫੁੱਟਬਾਲ ਲੀਗ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਦੀ ਟੀਮ ਚੇਲਸੀ ਐੱਫ. ਸੀ. ਦੇ ਮਾਲਕ ਤੇ ਰੂਸ ਦੇ ਅਰਬਪਤੀ ਕਾਰੋਬਾਰੀ ਰੋਮਨ ਅਬ੍ਰਾਮੋਵਿਚ ਨੇ ਯੂਕ੍ਰੇਨ ਸੰਕਟ ਦੇ ਦਰਮਿਆਨ ਕਲੱਬ ਨੂੰ ਵੇਚਣ ਤੇ ਉਸ ਤੋਂ ਪ੍ਰਾਪਤ ਧਨ ਨੂੰ ਰੂਸੀ ਹਮਲੇ ਨਾਲ ਪ੍ਰਭਾਵਿਤ ਯੂਕ੍ਰੇਨ ਦੀ ਪੀੜਤ ਜਨਤਾ 'ਤੇ ਖ਼ਰਚ ਕਰਨ ਦਾ ਫ਼ੈਸਲਾ ਕੀਤਾ ਹੈ। ਅਬ੍ਰਾਮੋਵਿਚ ਨੇ ਇਸ ਨੂੰ ਮੁਸ਼ਕਲ ਫ਼ੈਸਲਾ ਦੱਸਿਆ ਹੈ। 

ਇਹ ਵੀ ਪੜ੍ਹੋ : BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ

ਉਨ੍ਹਾਂ ਕਿਹਾ, 'ਮੈਂ ਚੇਲਸੀ ਐੱਫ. ਸੀ. ਦੀ ਆਪਣੀ ਮਾਲਕੀ ਦੇ ਸਬੰਧ 'ਚ ਪਿਛਲੇ ਕੁਝ ਦਿਨਾਂ ਤੋਂ ਮੀਡੀਆ 'ਚ ਚਲ ਰਹੀਆਂ ਅਟਕਲਾਂ ਨੂੰ ਦੂਰ ਕਰਨਾ ਚਾਹੁੰਦਾ ਹਾਂ। ਮੌਜੂਦਾ ਹਾਲਾਤ 'ਚ ਮੈਂ ਇਸ ਲਈ ਕਲੱਬ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਕਲੱਬ, ਪ੍ਰਸ਼ੰਸਕਾਂ, ਕਰਮਚਾਰੀਆਂ ਤੇ ਨਾਲ ਹੀ ਕਲੱਬ ਦੇ ਸਪਾਂਸਰਾਂ ਤੇ ਹਿੱਸੇਦਾਰਾਂ ਦੇ ਸਰਬੋਤਮ ਹਿੱਤ 'ਚ ਹੈ।' 

PunjabKesari

ਸ਼੍ਰੀ ਅਬ੍ਰਾਮੋਵਿਚ ਨੇ ਕਿਹਾ, 'ਮੈਂ ਆਪਣੀ ਟੀਮ ਨੂੰ ਇਕ ਚੈਰੀਟੇਬਲ ਫਾਊਂਡੇਸ਼ਨ ਬਣਾਉਣ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਕਲੱਬ ਦੀ ਵਿਕਰੀ ਨਾਲ ਆਉਣ ਵਾਲੀ ਸਾਰੀ ਸ਼ੁੱਧ ਆਮਦਨ ਦਾਨ ਕੀਤੀ ਜਾਵੇਗੀ। ਫਾਊਂਡੇਸ਼ਨ ਯੂਕ੍ਰੇਨ 'ਚ ਜੰਗ ਦੇ ਸਾਰੇ ਪੀੜਤਾਂ ਦੇ ਲਾਭ ਦੇ ਲਈ ਹੋਵੇਗੀ। ਇਸ 'ਚ ਪੀੜਤਾਂ ਦੀ ਤੁਰੰਤ ਜ਼ਰੂਰਤ ਦੇ ਲਈ ਮਹੱਤਵਪੂਰਨ ਧਨ ਉਪਲੱਬਧ ਕਰਾਉਣਾ ਤੇ ਉੱਥੇ ਲੰਬੇ ਸਮੇਂ ਤਕ ਸਥਿਤੀ ਨੂੰ ਸੁਧਾਰਨ ਲਈ ਕਾਰਜਾਂ ਲਈ ਮਦਦ ਦੇਣਾ ਸ਼ਾਮਲ ਹੈ।' ਅਬ੍ਰਾਮੋਵਿਚ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਚੇਲਸੀ ਦੇ ਚੈਰੀਟੇਬਲ ਫਾਊਂਡੇਸ਼ਨ ਦੇ ਟਰੱਸਟੀਆਂ ਨੂੰ ਕਲੱਬ ਦਾ ਪ੍ਰਬੰਧਨ ਤੇ ਦੇਖਭਾਲ ਸੌਂਪ ਰਿਹਾ ਹਾਂ। ਪਰ ਰੂਸ-ਯੂਕ੍ਰੇਨ ਜੰਗ ਦੇ ਅਠਵੇਂ ਦਿਨ ਉਨ੍ਹਾਂ ਨੇ ਕਲੱਬ ਨੂੰ ਵੇਚਣ ਦਾ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ : ਟੀਮ ਇੰਡੀਆ ਦੀਆਂ 7 ਪਲੇਅਰ ਖੇਡ ਚੁੱਕੀਆਂ 50+ਮੁਕਾਬਲੇ, ਟਾਪ-10 ਬੈਟਰ ਵਿਚ 2 ਭਾਰਤੀ

ਕੁਝ ਮੀਡੀਆ ਰਿਪੋਰਟਸ 'ਚ ਅਬ੍ਰਾਮੋਵਿਚ ਦੇ ਇਸ ਫ਼ੈਸਲੇ ਨੂੰ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਤੋਂ ਇਕ ਪੱਤਰਕਾਰ ਦੇ ਸਵਾਲ ਨਾਲ ਜੋੜਿਆ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਬ੍ਰਿਟੇਨ ਸਰਕਾਰ ਨੇ ਰੂਸੀ ਉੱਦਮੀ ਅਬ੍ਰਾਮੋਵਿਚ ਨੂੰ ਅਜੇ ਤਕ ਬੈਨ ਕਿਉਂ ਨਹੀਂ ਕੀਤਾ ਹੈ। ਦਰਅਸਲ ਬ੍ਰਿਟੇਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ 100 ਤੋਂ ਵੱਧ ਰੂਸੀ ਸ਼ਖ਼ਸੀਅਤਾਂ ਤੇ ਅਦਾਰਿਆਂ 'ਤੇ ਪਾਬੰਦੀ ਲਗਾਈ ਹੈ। 55 ਸਾਲਾ ਅਬ੍ਰਾਮੋਵਿਚ ਦੇ ਇਸ ਸੂਚੀ ਤੋਂ ਬਾਹਰ ਹੋਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News