ਛਾਤੀ ਦੀ ਸਰਜਰੀ ਕਰਵਾਉਣ ਵਾਲੀ WWE ਰੈਸਲਰ ਨੂੰ ਅਚਾਨਕ ਚੁੱਕਣਾ ਪਿਆ ਇਹ ਕਦਮ
Wednesday, Aug 12, 2020 - 05:30 PM (IST)
ਸਪੋਰਟਸ ਡੈਸਕ– ਪਹਿਲਾਂ ਜਨਾਨੀਆਂ ਖ਼ੂਬਸੂਸਤ ਦਿਸਣ ਲਈ ਸਿਰਫ ਆਪਣੇ ਚਿਹਰੇ ਦੀ ਸਰਜਰੀ ਕਰਵਾਉਂਦੀਆਂ ਸਨ ਪਰ ਹੁਣ ਮਰਦਾਂ ਨੂੰ ਆਕਰਸ਼ਤ ਕਰਨ ਲਈ (ਬ੍ਰੈਸਟ ਸਰਜਰੀ) ਆਪਣੀ ਛਾਤੀ ਦੀ ਵੀ ਸਰਜਰੀ ਕਰਵਾਉਣ ਲੱਗੀਆਂ ਹਨ। ਸਿਰਫ ਫਿਲਮੀ ਸਿਤਾਰਿਆਂ ਹੀ ਨਹੀਂ, WWE ਦੀਆਂ ਰੇਸਲਰਾਂ ਵੀ ਛਾਤੀ ਦੀ ਸਰਜਰੀ ਕਰਵਾਉਂਦੀਆਂ ਹਨ। ਉਨ੍ਹਾਂ ’ਚੋਂ ਇਕ 12 ਵਾਰ ਮਹਿਲਾ ਚੈਂਪੀਅਨਸ਼ਿਪ ਜਿੱਤਣ ਵਾਲੀ ਰੈਸਲਰ ਚਾਰਲੋਟ ਫਲੇਅਰ (Charlotte Flair) ਵੀ ਹੈ। ਪਰ ਹਰ ਵਾਲ ਕੋਈ ਵੀ ਸਰਜਰੀ ਸਰੀਰ ਲਈ ਸਹੀ ਸਾਬਤ ਨਹੀਂ ਹੁੰਦੀ, ਕਈ ਵਾਰ ਇਸ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹਾ ਹੀ ਚਾਰਲੋਟ ਫਲੇਅਰ ਨਾਲ ਵੀ ਹੋਇਆ ਹੈ। ਚਾਰਲੋਟ ਨੂੰ ਅਚਾਨਕ ਰਿੰਗ ਤੋਂ ਬਰੇਕ ਲੈਣਾ ਪਿਆ ਅਤੇ ਜਿਸਦਾ ਕਾਰਨ ਉਸਦੀ ਛਾਤੀ ਦੀ ਸਰਜਰੀ ਹੈ।
ਚਾਰਲੋਟ ਫਲੇਅਰ ਦੇ ਅਚਾਨਕ ਰਿੰਗ ਤੋਂ ਬਰੇਕ ਲੈਣ ਕਾਰਨ ਹਰ ਕੋਈ ਹੈਰਾਨ ਹੋ ਗਿਆ ਹੈ। ਕਿਉਂਕਿ ਉਸਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਸ ਦੇ ਰਿੰਗ ਤੋਂ ਬਰੇਕ ਲੈਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਹਾਲਾਂਕਿ, ਹੁਣ ਚਾਰਲੋਟ ਨੇ ਖ਼ੁਦ ਦੱਸਿਆ ਹੈ ਕਿ ਉਸਨੇ ਆਪਣੀ ਛਾਤੀ ਦੀ ਸਰਜਰੀ ਨੂੰ ਠੀਕ ਕਰਨ ਲਈ ਇਹ ਬਰੇਕ ਲਈ ਹੈ।
ਸਾਲ 2018 ’ਚ, ਚਾਰਲੋਟ ਨੇ ਖ਼ੁਦ ਖੁਲਾਸਾ ਕੀਤਾ ਸੀ ਕਿ ਉਸਦੀ ਬਰੈਸਟ ਇੰਪਲਾਇੰਟਸ ਕਾਰਨ ਉਸ ਨੂੰ ਸਿਲੀਕੋਨ ਪਾਜਨਿੰਗ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਇਸ ਵਾਰ ਕੁਝ ਹੋ ਹੀ ਮਾਮਲਾ ਹੈ। ਚਾਰਲੋਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਛਾਤੀ ਦੀ ਸਰਜਰੀ ਠੀਕ ਹੋਣ ਤੋਂ ਬਾਅਦ ਜਲਦੀ ਹੀ ਰਿੰਗ ’ਚ ਵਾਪਸ ਆਵੇਗੀ।
ਦੱਸ ਦੇਈਏ ਕਿ ਚਾਰਲੋਟ ਫਲੇਅਰ WWE ਦੇ ਸੁਪਰਸਟਾਰ ਰੈਸਲਰ ਰਿਕ ਫਲੇਅਰ ਦੀ ਧੀ ਹੈ। ਦੱਸ ਦੇਈਏ ਕਿ ਚਾਰਲੋਟ ਫਲੇਅਰ WWE ’ਚ 12 ਵਾਰ ਮਹਿਲਾ ਚੈਂਪੀਅਨ ਰਹਿ ਚੁੱਕੀ ਹੈ ਅਤੇ ਆਪਣੇ ਪਿਓ ਰਿਕ ਫਲੇਅਰ ਦੇ 16 ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਦੇ ਰਿਕਾਰਡ ਨੂੰ ਤੋੜਨ ਦੇ ਬਹੁਤ ਨੇੜੇ ਹੈ।
ਹਾਲ ਹੀ ’ਚ ਉਸ ਨੇ ਆਪਣਾ NXT ਦਾ ਟਾਈਟਲ ਗੁਆ ਦਿੱਤਾ। ਚਾਰਲੋਟ ਉਨ੍ਹਾਂ ਸੁਪਰਸਟਾਰਾਂ ’ਚੋਂ ਇਕ ਹੈ ਜਿਨ੍ਹਾਂ ਨੇ WWE ’ਚ ਜਨਾਨੀਆਂ ਨੂੰ ਗੇਮ ਲਈ ਉਤਸ਼ਾਹਿਤ ਕੀਤਾ ਹੈ।