ਚੰਦਰਯਾਨ-2 ਦੀ ਲਾਂਚਿੰਗ ''ਤੇ ਕ੍ਰਿਕਟ ਜਗਤ ''ਚ ਖੁਸ਼ੀ, ਸਹਿਵਾਗ ਸਮੇਤ ਇਨ੍ਹਾਂ ਖਿਡਾਰੀਆਂ ਨੇ ਕੀਤੇ ਟਵੀਟ
Monday, Jul 22, 2019 - 05:25 PM (IST)

ਨਵੀਂ ਦਿੱਲੀ : ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਈਸਰੋ) ਦਾ ਦੂਜਾ ਮੂਨ ਮਿਸ਼ਨ ਚੰਦਰਯਾਨ-2 ਸਫਲਤਾਪੂਰਵਕ ਲਾਂਚ ਹੋ ਗਿਆ ਹੈ। ਚੰਦਰਯਾਨ-2 ਨੂੰ 22 ਜੁਲਾਈ ਨੂੰ ਦੁਪਿਹਰ 2.43 ਵਜੇ ਦੇਸ਼ ਦੇ ਸਭ ਤੋਂ ਤਾਕਤਵਰ ਬਾਹੁਬਲੀ ਰਾਕੇਟ 7SLV-MK3 ਨਾਲ ਲਾਂਚ ਕੀਤਾ ਗਿਆ ਹੈ। ਇਸ ਤਰ੍ਹਾਂ ਚੰਦਰਯਾਨ-2 ਦੀ 48 ਦਿਨ ਦੀ ਯਾਤਰਾ ਸ਼ੁਰੂ ਹੋ ਗਈ ਹੈ। ਇਹ ਹਰ ਹਿੰਦੁਸਤਾਨੀ ਲਈ ਮਾਣ ਵਾਲੀ ਗਲ ਹੈ। ਬੇਹੱਦ ਖੁਸ਼ੀ ਦਾ ਪਲ ਹੈ। ਕ੍ਰਿਕਟ ਜਗਤ ਵਿਚ ਵੀ ਦੇਸ਼ ਦੀ ਇਸ ਸਫਲਤਾ ਨੂੰ ਬੜੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਦੇ ਕੁਝ ਸਾਬਕਾ ਅਤੇ ਮੌਜੂਦਾ ਕ੍ਰਿਕਟਰਾਂ ਨੇ ਚੰਦਰਯਾਨ ਮਿਸ਼ਨ ਦੀ ਸਫਲਤਾ 'ਤੇ ਆਪਣੀ ਖੁਸ਼ੀ ਇਸ ਤਰ੍ਹਾਂ ਜ਼ਾਹਰ ਕੀਤੀ ਹੈ।