ਚਾਂਦੀਮਲ ਟੈਸਟ ਟੀਮ ''ਚੋਂ ਬਾਹਰ, ਕਰੁਣਾਰਤਨੇ ਨਵਾਂ ਕਪਤਾਨ

Wednesday, Feb 06, 2019 - 12:53 AM (IST)

ਚਾਂਦੀਮਲ ਟੈਸਟ ਟੀਮ ''ਚੋਂ ਬਾਹਰ, ਕਰੁਣਾਰਤਨੇ ਨਵਾਂ ਕਪਤਾਨ

ਕੋਲੰਬੋ- ਸ਼੍ਰੀਲੰਕਾ ਦੇ ਚੋਣਕਾਰਾਂ ਨੇ ਹੈਰਾਨ ਕਰਨ ਵਾਲਾ ਫੈਸਲਾ ਕਰਦਿਆਂ ਕਪਤਾਨ ਦਿਨੇਸ਼ ਚਾਂਦੀਮਲ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੈਸਟ ਟੀਮ ਵਿਚੋਂ ਹਟਾ ਦਿੱਤਾ ਹੈ ਤੇ ਇਸ ਦੌਰੇ ਲਈ ਕਪਤਾਨੀ ਓਪਨਰ ਦਿਮੁਥ ਕਰੁਣਾਰਤਨੇ ਨੂੰ ਸੌਂਪ ਦਿੱਤੀ ਹੈ। ਸ਼੍ਰੀਲੰਕਾ ਕ੍ਰਿਕਟ ਦੇ ਅਨੁਸਾਰ ਚਾਂਦੀਮਲ ਨੂੰ ਟੈਸਟ ਟੀਮ ਤੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਉਹ ਘਰੇਲੂ ਕ੍ਰਿਕਟ 'ਚ ਖੇਡ ਕੇ ਆਪਣੀ ਫਾਰਮ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਚਾਂਦੀਮਲ ਨੇ ਹਾਲ 'ਚ ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਦੀ 4 ਪਾਰੀਆਂ 'ਚ ਸਿਰਫ 24 ਦੌੜਾਂ ਬਣਾਈਆਂ ਸਨ। ਆਪਣੇ ਪਿਛਲੇ 5 ਮੈਚਾਂ 'ਚ ਉਹ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕਿਆ ਸੀ। ਦੋ ਟੈਸਟਾਂ ਦੀ ਸੀਰੀਜ਼ 13 ਫਰਵਰੀ ਨੂੰ ਡਰਬਨ ਵਿਚ ਸ਼ੁਰੂ ਹੋਵੇਗੀ।


Related News