ਵੂਮੈਂਸ ਸੀਨੀਅਰ ਵਨ ਡੇ ਟਰਾਫੀ ਲਈ ਚੰਡੀਗੜ੍ਹ ਟੀਮ ਦਾ ਐਲਾਨ

10/22/2021 9:58:01 PM

ਚੰਡੀਗੜ੍ਹ (ਲੱਲਨ) - ਯੂ. ਟੀ. ਕ੍ਰਿਕਟ ਐਸੋਸੀਏਸ਼ਨ(ਯੂ. ਟੀ. ਸੀ. ਏ.) ਨੇ 31 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਬੀ. ਸੀ. ਸੀ. ਆਈ. ਵੂਮੈਂਸ ਸੀਨੀਅਰ ਵਨ ਡੇ ਟਰਾਫੀ ਦੇ ਲਈ ਚੰਡੀਗੜ੍ਹ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨ ਅਮਨਜੋਤ ਕੌਰ ਨੂੰ ਸੌਂਪੀ ਗਈ ਹੈ। ਪੁਣੇ ਵਿਚ ਹੋਣ ਵਾਲੇ ਅਲੀਟ ਗਰੁੱਪ ਦੇ ਮੈਚਾਂ ਵਿਚ ਚੰਡੀਗੜ੍ਹ ਦਾ ਪਹਿਲਾ ਮੁਕਾਬਲਾ 31 ਅਕਤੂਬਰ ਨੂੰ ਰੇਲਵੇ, 1 ਨਵੰਬਰ ਨੂੰ ਓਡਿਸ਼ਾ, 3 ਨਵੰਬਰ ਨੂੰ ਉਤਰਾਖੰਡ ਤੇ 6 ਨਵੰਬਰ ਨੂੰ ਮੁੰਬਈ ਨਾਲ ਹੋਵੇਗਾ। ਟੀਮ ਪੁਣੇ ਦੇ ਲਈ 23 ਅਕਤੂਬਰ ਨੂੰ ਰਵਾਨਾ ਹੋਵੇਗੀ।

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ


ਟੀਮ ਇਸ ਤਰ੍ਹਾਂ ਹੈ-
ਅਮਨਜੋਤ ਕੌਰ, ਨੰਦਿਨੀ ਸ਼ਰਮਾ, ਮੋਨਿਕਾ ਪਾਂਡੇ, ਟਵਿੰਕਲ ਪਾਠਕ, ਪਾਰੁਸ਼ੀ ਪ੍ਰਭਾਕਰ, ਸ਼ਿਵਾਂਗੀ ਯਾਦਵ, ਕੁਮਾਰੀ ਸ਼ਿਬੀ, ਪ੍ਰਿਯੰਕਾ ਗੁਲੇਰੀਆ, ਪਾਰੁਲ ਸੈਣੀ, ਰਜਨੀ ਦੇਵੀ, ਕਾਸ਼ਵੀ ਗੌਤਮ, ਪਲਕ ਰਾਣਾ, ਸਰਾਹ, ਅਰਾਧਨਾ ਬਿਸ਼ਟ, ਮਨੀਸ਼ਾ ਬਧਨ, ਸ਼ਿਵਾਨੀ ਠਾਕੁਰ, ਰਮੀਜਾ, ਜੋਤੀ, ਦਿਵਿਆ ਸ਼ਰਮਾ, ਨਿਕਿਤਾ ਨੈਨ, ਮੇਹੁਲ, ਸੁਮਨ, ਪਰਮਿੰਦਰ ਕੌਰ, ਜੋਤੀ ਕੁਮਾਰੀ ਅਤੇ ਸਿਮਰਨਜੀਤ ਕੌਰ ਜੌਹਲ।

ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News