ਚੈਂਪੀਅਨ ਬਣਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀਤਾ ਰੈਪ, ਯੁਵਰਾਜ ਨੇ ਇੰਝ ਲਏ ਮਜ਼ੇ
Monday, May 13, 2019 - 03:55 PM (IST)

ਮੁੰਬਈ—ਮੁੰਬਈ ਇੰਡੀਅਨਜ਼ ਨੇ ਇਸ ਸਾਲ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਫਿਰ ਤੋਂ ਚੈਪੀਅਨਸ਼ਿਪ' ਦਾ ਖਿਤਾਬ ਆਪਣੇ ਨਾਂ ਕਰ ਲਿਆ। ਜਸਪ੍ਰੀਤ ਬੁਮਰਾਹ ਤੇ ਰਾਹੁਲ ਚਾਹਰ ਦੀ ਹਮਲਾਵਰ ਗੇਂਦਬਾਜ਼ੀ ਤੋਂ ਬਾਅਦ ਲਸਿਥ ਮਲਿੰਗਾ ਦੇ ਆਖਰੀ ਓਵਰ ਦੇ ਕਮਾਲ ਨਾਲ ਮੁੰਬਈ ਇੰਡੀਅਨਜ਼ ਨੂੰ ਇਹ ਜਿੱਤ ਨਸੀਬ ਹੋਈ। ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਗਿਆ ਫਾਈਨਲ ਮੁਕਾਬਲਾ ਕਾਫੀ ਰੋਮਾਂਚਕ ਸੀ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਸ ਜਿੱਤ ਨਾਲ ਚੌਥੀ ਵਾਰ ਆਈ. ਪੀ. ਐੱਲ. ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਚੈਂਪੀਅਨ ਬਣਨ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਪਾਰਟੀ ਕਰਦਿਆਂ ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਰੈਪ ਸੁਣਾਇਆ ਅਤੇ ਯੁਵਰਾਜ ਸਿੰਘ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਰੋਹਿਤ ਸ਼ਰਮਾ ਨੇ ਗਲੀ ਬੁਆਏ ਗਾਣਾ 'ਅਸਲੀ ਹਿਪ-ਹਾਪ' ਗਾਇਆ, ਜਿਸ 'ਚ ਉਹ ਯੁਵਰਾਜ ਸਿੰਘ ਨਾਲ ਰੈਪ ਸੁਣਾਉਂਦੇ ਨਜ਼ਰ ਆਏ। ਵੀਡੀਓ 'ਚ ਯੁਵਰਾਜ ਸਿੰਘ ਉਸ ਨੂੰ ਗੁੱਸੇ ਨਾਲ ਦੇਖ ਰਿਹਾ ਹੈ ਅਤੇ ਰੋਹਿਤ ਸ਼ਰਮਾ ਯੁਵੀ ਨਾਲ ਗਾਣਾ ਗਾ ਰਿਹਾ ਹੈ। ਚੈਂਪੀਅਨ ਬਣਨ ਤੋਂ ਬਾਅਦ ਮੁੰਬਈ ਇੰਡੀਅਨ ਨੇ ਖੂਬ ਮਸਤੀ ਕੀਤੀ। ਇਸ ਦੇ ਨਾਲ ਖਿਡਾਰੀਆਂ ਨੇ ਕਾਫੀ ਆਨੰਦ ਮਾਣਿਆ। ਤੁਹਾਨੂੰ ਦੱਸ ਦਈਏ ਕਿ ਆਈ.ਪੀ.ਐਲ. ਦੀ ਚੈਂਪੀਅਨਜ਼ ਟੀਮ ਨੂੰ ਇਨਾਮ ਵਜੋਂ 20 ਕਰੋੜ ਰੁਪਏ ਦਿੱਤੇ ਗਏ।