ਤੁਰਕੀ ’ਚ ਯਾਤਰਾ ਪਾਬੰਦੀਆਂ ਕਾਰਨ ਇੰਗਲੈਂਡ ’ਚ ਹੋ ਸਕਦਾ ਹੈ ਚੈਂਪੀਅਨਜ਼ ਲੀਗ ਫ਼ਾਈਨਲ
Saturday, May 08, 2021 - 07:58 PM (IST)
ਲੰਡਨ— ਚੈਂਪੀਅਨਜ਼ ਲੀਗ ਫ਼ੁੱਟਬਾਲ ਫ਼ਾਈਨਲ ਇੰਗਲੈਂਡ ’ਚ ਹੋ ਸਕਦਾ ਹੈ ਕਿਉਂਕਿ ਮੇਜ਼ਬਾਨ ਤੁਰਕੀ ਵੀ ਇੰਗਲੈਂਡ ਦੀ ‘ਰੈੱਡ ਲਿਸਟ’ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ ਜਿੱਥੇ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲਾਗੂ ਹੋਣਗੀਆਂ। ਚੇਲਸੀ ਤੇ ਮੈਨਚੈਸਟਰ ਸਿਟੀ ਨੂੰ 29 ਮਈ ਨੂੰ ਇੰਸਤਾਂਬੁਲ ’ਚ ਖੇਡਣਾ ਸੀ। ਯੂਏਫ਼ਾ ਨੂੰ ਉਮੀਦ ਸੀ ਕਿ ਯੂਰਪੀ ਫ਼ੁੱਟਬਾਲ ਸੈਸ਼ਨ ਦੇ ਇਸ ਸਭ ਤੋਂ ਵੱਡੇ ਮੈਚ ਨੂੰ ਦੇਖਣ ਲਈ ਕਰੀਬ 10 ਹਜ਼ਾਰ ਦਰਸ਼ਕਾਂ ਨੂੰ ਇਜਾਜ਼ਤ ਮਿਲ ਜਾਵੇਗੀ। ਬਿ੍ਰਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੀਆਂ ਯਾਤਰਾ ਪਾਬੰਦੀਆਂ ਲਾਗੂ ਕਰਕੇ ਲੋਕਾਂ ਨੂੰ ਤੁਰਕੀ ਨਹੀਂ ਜਾਣ ਦੀ ਸਲਾਹ ਦਿੱਤੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਇੰਗਲਿਸ਼ ਫ਼ੁੱਟਬਾਲ ਸੰਘ ਚੈਂਪੀਅਨਜ਼ ਲੀਗ ਆਯੋਜਕ ਯੂਏਫ਼ਾ ਨਾਲ ਗੱਲ ਕਰ ਰਿਹਾ ਹੈ ਤਾਂ ਜੋ ਮੈਚ ਬਿ੍ਰਟੇਨ ’ਚ ਹੀ ਹੋ ਸਕੇ।