ਚੈਂਪੀਅਨਸ ਲੀਗ : ਮਾਨਚੈਸਟਰ ਯੂਨਾਈਟਿਡ ਨੇ ਅਟਲਾਂਟਾ ਨੂੰ 3-2 ਨਾਲ ਹਰਾਇਆ

Thursday, Oct 21, 2021 - 09:29 PM (IST)

ਚੈਂਪੀਅਨਸ ਲੀਗ : ਮਾਨਚੈਸਟਰ ਯੂਨਾਈਟਿਡ ਨੇ ਅਟਲਾਂਟਾ ਨੂੰ 3-2 ਨਾਲ ਹਰਾਇਆ

ਮਾਨਚੈਸਟਰ- ਪੁਰਤਗਾਲ ਦੇ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੇ 81ਵੇਂ ਮਿੰਟ 'ਚ ਲਗਾਏ ਗਏ ਜੇਤੂ ਗੋਲ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਚੈਂਪੀਅਨਸ ਲੀਗ ਫੁੱਟਬਾਲ ਦੇ ਮੈਚ ਵਿਚ ਅਟਲਾਂਟਾ ਨੂੰ 3.2 ਨਾਲ ਹਰਾਇਆ। ਰੋਨਾਲਡੋ ਆਖਰੀ ਸੀਟੀ ਵਜਣ ਤੋਂ ਬਾਅਦ ਗੋਡੇ ਦੇ ਭਾਰ ਬੈਠ ਗਏ ਤੇ ਅਸਮਾਨ ਵੱਲ ਦੇਖਣ ਲੱਗੇ। ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਦੇ ਬੁੱਲ੍ਹਾਂ 'ਤੇ ਇਹੀ ਨਾਂ ਸੀ। ਚੈਂਪੀਅਨਸ ਲੀਗ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਰੋਨਾਲਡੋ ਦਾ ਇਹ 138ਵਾਂ ਗੋਲ ਸੀ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ


ਇਸ ਤੋਂ ਤਿੰਨ ਮਹੀਨੇ ਪਹਿਲਾਂ ਵਿਲਾਰੀਅਲ ਦੇ ਵਿਰੁੱਧ ਦੂਜੇ ਦੌਰ ਦੇ ਮੈਚ ਵਿਚ ਉਨ੍ਹਾਂ ਨੇ ਸਟਾਪੇਜ਼ ਟਾਈਮ ਦੇ ਪੰਜ ਮਿੰਟ ਦੇ ਅੰਦਰ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ ਸੀ। ਯੂਨਾਈਟਿਡ ਹੁਣ ਗਰੁੱਪ ਐੱਫ. ਵਿਚ ਪਹਿਲੇ ਸਥਾਨ 'ਤੇ ਹੈ ਜਦਕਿ ਵਿਲਾਰੀਅਲ ਉਸ ਤੋਂ ਦੋ ਅੰਕ ਪਿੱਛੇ ਹੈ।

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News