ਚੈਂਪੀਅਨ ਚੈੱਸ ਟੂਰ ਮੈਗਨਸ ਇਨਵੀਟੇਸ਼ਨਲ ਸ਼ਤਰੰਜ : ਕਾਲਸਨ ਸੈਮੀਫਾਈਨਲ ’ਚ

03/18/2021 11:28:27 PM

ਟੋਨਸਬਰਗ (ਨਾਰਵੇ) (ਨਿਕਲੇਸ਼ ਜੈਨ)– ਮੇਲਟਵਾਟਰ ਚੈਂਪੀਅਨ ਚੈੱਸ ਟੂਰ ਦੇ ਪੰਜਵੇਂ ਪੜਾਅ ਮੈਗਨਸ ਇਨਵੀਟੇਸ਼ਨਲ ਵਿਚ ਹੁਣ ਸੈਮੀਫਾਈਨਲ ਦੀ ਤਸਵੀਰ ਸਾਫ ਹੋ ਗਈ ਹੈ ਤੇ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ, ਯੂ. ਐੱਸ. ਦੇ ਵੇਸਲੀ ਸੋ, ਰੂਸ ਦੇ ਇਯਾਨ ਨੈਪੋਮਨਿਆਚੀ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਆਪਣੇ-ਆਪਣੇ ਬੈਸਟ ਆਫ ਟੂ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਆਖਰੀ-4 ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ


ਕਾਰਲਸਨ ਦੇ ਸਾਹਮਣੇ ਯੂ. ਐੱਸ. ਦਾ ਲੇਵੋਨ ਅਰੋਨੀਅਨ ਸੀ, ਜਿਸ ’ਤੇ ਪਹਿਲੇ ਦਿਨ 2.5-0.5 ਦੀ ਜਿੱਤ ਤੋਂ ਬਾਅਦ ਕਾਰਲਸਨ ਨੂੰ ਦੂਜੇ ਦਿਨ ਸਿਰਫ 2 ਅੰਕਾਂ ਦੀ ਲੋੜ ਸੀ ਤੇ ਪਹਿਲੇ ਮੈਚ ਵਿਚ ਰਾਏ ਲੋਪੇਜ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਉਸ ਨੇ 42 ਚਾਲਾਂ ਵਿਚ ਜਿੱਤ ਹਾਸਲ ਕੀਤੀ ਤੇ ਇਸ ਤੋਂ ਬਾਅਦ ਲਗਾਤਾਰ 2 ਡਰਾਅ ਖੇਡਦੇ ਹੋਏ 2-1 ਦੇ ਸਕੋਰ ਨਾਲ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਵੇਸਲੀ ਸੋ ਨੇ ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਵੀ ਫਿਡੇ ਅਲੀਰੇਜਾ ਫਿਰੌਜਾ ਨੂੰ ਇਕਪਾਸੜ ਅੰਦਾਜ਼ ਵਿਚ 2.5-0.5 ਨਾਲ ਹਰਾਉਂਦੇ ਹੋਏ ਆਖਰੀ-4 ਵੱਲ ਕਦਮ ਵਧਾ ਦਿੱਤੇ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਇਕ ਵਾਰ ਫਿਰ ਉਹ ਖਿਤਾਬ ਆਪਣੇ ਨਾਂ ਕਰਦਾ ਹੈ ਕਿ ਨਹੀਂ।

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ


ਦੋ ਹੋਰਨਾਂ ਮੁਕਾਬਲਿਆਂ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੂੰ 3-1 ਨਾਲ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਯੂ. ਐੱਸ. ਦੇ ਹਿਕਾਰੂ ਨਾਕਾਮੁਰਾ ਨੂੰ 2.5-0.5 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਕਿਉਂਕਿ ਪਹਿਲੇ ਦਿਨ ਇਸਦੇ ਮੁਕਾਬਲੇ ਬਰਾਬਰੀ ’ਤੇ ਛੁੱਟੇ ਸਨ। ਦੂਜਾ ਦਿਨ ਵੀ ਫੈਸਲਾਕੁੰਨ ਹੋਣਾ ਤੈਅ ਸੀ। 1 ਲੱਖ 50 ਹਜ਼ਾਰ ਅਮਰੀਕੀ ਡਾਲਰ ਦੇ ਇਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਕਾਰਲਸਨ ਨੈਪੋਮਨਿਆਚੀ ਨਾਲ ਤੇ ਵੇਸਲੀ ਸੋ ਅਨੀਸ਼ ਗਿਰੀ ਨਾਲ ਮੁਕਾਬਲਾ ਖੇਡੇਗਾ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News