ਇਸ ਸਾਬਕਾ ਚੈਂਪੀਅਨ ਦੀ ਰੈਸਲਮੇਨੀਆ 34 ਤੋਂ ਪਹਿਲਾਂ ਹੋਵੇਗੀ ਧਮਾਕੇਦਾਰ ਵਾਪਸੀ

02/24/2018 7:53:15 PM

ਨਵੀਂ ਦਿੱਲੀ— ਰਾਅ ਸੁਪਰਸਟਾਰ ਜੈਫ ਹਾਰਡੀ ਪਿਛਲੇ ਸਾਲ ਸੱਟ ਕਾਰਨ wwe ਤੋਂ ਬਾਹਰ ਹਨ। ਪਰ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਵਾਪਸੀ ਕਰ ਸਕਦੇ ਹਨ। ਮੈਡੀਕਲ ਟੈਸਟ 'ਚ ਉਸ ਦੀ ਰਿਪੋਰਟ ਕਾਫੀ ਸਹੀ ਆਈ ਹੈ। 
ਜੈਫ ਹਾਰਡੀ ਮੋਢੇ ਦੀ ਸੱਟ ਦੀ ਕਾਰਨ ਬਾਹਰ ਸਨ। ਜੈਫ ਇਸ ਸਮੇਂ ਅਲਾਬਾਮਾ 'ਚ ਹੈ, ਜਿਥੇ ਉਸ ਦਾ ਇਲਾਜ਼ ਚਲ ਰਿਹਾ ਹੈ। ਪੀ. ਵਿੰਡਸਰ ਦੀ ਰਿਪੋਰਟ ਦੇ ਅਨੁਸਾਰ ਰੈਸਲਮੇਨੀਆ 34 ਤੋਂ ਪਹਿਲਾਂ ਉਸ ਦੀ ਵਾਪਸੀ ਹੋ ਜਾਵੇਗੀ। 
ਜੈਫ ਹਾਰਡੀ ਅਤੇ ਉਸਦੇ ਭਰ੍ਹਾ ਮੈਟ ਹਾਰਡੀ ਨੇ ਪਿਛਲੇ ਸਾਲ ਰੈਸਲਮੇਨੀਆ 33 'ਚ ਹੈਰਾਨ ਕਰਨ ਵਾਲੀ ਵਾਪਸੀ ਕੀਤੀ ਸੀ। ਉਨ੍ਹਾਂ ਤਿੰਨ ਹੋਰ ਟੀਮਾਂ ਨੂੰ ਹਰਾ ਕੇ ਰਾਅ ਟੈਗ ਟੀਮ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਸੀ। ਇਸ ਤੋਂ ਬਾਅਦ 63 ਦਿਨਾਂ ਤੱਕ ਇਹ ਟਾਈਟਲ ਉਨ੍ਹਾਂ ਕੋਲ ਰਿਹਾ ਅਤੇ ਫਿਰ ਸੇਜੇਰੋ ਅਤੇ ਸ਼ਿਮਸ ਨੇ ਐਕਸਟ੍ਰੀਮ ਰੂਲਸ 'ਚ ਉਨ੍ਹਾਂ ਨੂੰ ਹਰਾ ਦਿੱਤਾ ਸੀ। ਇਸ ਤੋਂ ਬਾਅਦ ਹੀ ਜੈਫ ਹਾਰਡੀ ਜ਼ਖਮੀ ਹੋ ਗਏ। ਇਸ ਤੋਂ ਟੈਗ ਟੀਮ ਦੇ ਤੌਰ 'ਤੇ ਦੋਨੋ ਅਲੱਗ ਹੋ ਗਏ। 
17 ਦਸੰਬਰ 2017 ਨੂੰ ਰਾਅ ਦੇ ਐਪੀਸੋਡ 'ਚ ਸਿਕਸ ਪੈਕ ਚੈਲੰਜ ਮੈਚ ਦੌਰਾਨ ਜੈਫ ਹਾਰਡੀ ਜ਼ਖਮੀ ਹੋ ਗਏ। ਉਸ ਦੇ ਮੋਢੇ 'ਤੇ ਸੱਟ ਲਗ ਗਈ ਸੀ। ਇਹ ਮੈਚ ਇੰਟਰਕਾਂਟੀਨੈਂਨਟਲ ਚੈਂਪੀਅਨਸ਼ਿਪ ਲਈ ਨੰਬਰ ਵਨ ਕੰਟੈਂਡਰ ਦਾ ਸੀ। 
ਅਕਤੂਬਰ ਦੇ ਮਹੀਨੇ ਉਸ ਦੀ ਸਰਜਰੀ ਹੋਈ ਸੀ। ਇਸ ਤੋਂ ਬਾਅਦ ਐਲਾਨ ਹੋਇਆ ਕਿ ਉਹ 6 ਮਹੀਨੇ ਬਾਅਦ ਵਾਪਸੀ ਕਰਨਗੇ। ਹੁਣ ਉਹ ਸਮਾਂ ਨੇੜੇ ਆ ਗਿਆ ਹੈ ਅਤੇ ਨਾਲ ਹੀ ਰੈਸਲਮੇਨੀਆ ਦਾ ਸਮਾਂ ਵੀ ਨੇੜੇ ਆ ਗਿਆ ਹੈ। ਜੇਕਰ ਜੈਫ ਆਉਂਦਾ ਹੈ ਤਾਂ ਫਿਰ ਉਸ ਦਾ ਕਾਰਡ 'ਚ ਕਿਸ ਨਾਲ ਮੁਕਾਬਲਾ ਹੋਵੇਗਾ। ਇਹ ਵੀ ਇਕ ਮੁਸ਼ਕਲ ਸਾਹਮਣੇ ਆ ਜਾਵੇਗੀ। ਹੋ ਸਕਦਾ ਹੈ ਕਿ ਜੁਆਈਂਟ ਮੈਮੋਰਿਅਲ ਬੈਟਲ ਰਾਇਲ 'ਚ ਐਂਟਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਰਾਅ ਟੈਗ ਟੀਮ ਚੈਂਪੀਅਨਸ਼ਿਪ ਲਈ ਮੁਕਾਬਲਾ ਕਰ ਸਕਦੇ ਹਨ। ਸੈਥ ਰਾਲਿਸ ਦਾ ਸਾਥ ਉਹ ਦੇ ਸਕਦੇ ਹਨ।


Related News