ਦੱਖਣੀ ਅਫਰੀਕਾ ਦੌਰੇ 'ਤੇ ਜਾਣ ਵਾਲੀ 'ਭਾਰਤ-ਏ' ਟੀਮ 'ਚ ਸ਼ਾਮਲ ਹੋਏ ਚਾਹਰ ਤੇ ਕਿਸ਼ਨ

Sunday, Nov 21, 2021 - 08:58 PM (IST)

ਕੋਲਕਾਤਾ- ਤੇਜ਼ ਗੇਂਦਬਾਜ਼ ਦੀਪਕ ਚਾਹਰ ਤੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਭਾਰਤ-ਏ ਟੀਮ ਦੇ ਚਾਰ ਦਿਨਾਂ ਮੈਚਾਂ ਦੀ ਸੀਰੀਜ਼ ਦੇ ਲਈ ਦੱਖਣੀ ਅਫਰੀਕਾ ਜਾਣਗੇ। ਗੁਜਰਾਤ ਦੇ ਸਲਾਮੀ ਬੱਲੇਬਾਜ਼ ਪ੍ਰਿਯਾਂਕ ਪਾਂਚਾਲ ਦੀ ਅਗਵਾਈ ਵਿਚ ਇਸ ਦੌਰੇ ਦੀ ਸ਼ੁਰੂਆਤ 23 ਨਵੰਬਰ ਤੋਂ ਹੋਵੇਗੀ। ਭਾਰਤੀ ਟੀਮ ਦੌਰੇ 'ਤੇ ਤਿੰਨ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਦੇ ਸਾਰੇ ਮੁਕਾਬਲੇ ਬਲੋਮਫੋਂਟੇਨ ਵਿਚ ਖੇਡੇ ਜਾਣਗੇ।

ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ


ਚਾਹਰ ਤੇ ਈਸ਼ਾਨ ਇਸ ਸਮੇਂ ਨਿਊਜ਼ੀਲੈਂਡ ਦੇ ਵਿਰੁੱਧ ਤੀਜੇ ਟੀ-20 ਮੈਚ ਦੇ ਲਈ ਕੋਲਕਾਤਾ 'ਚ ਹਨ। ਨਿਊਜ਼ੀਲੈਂਡ ਦੇ ਵਿਰੁੱਧ ਟੀ-20 ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਉਹ 23 ਨਵੰਬਰ ਨੂੰ ਏ ਟੀਮ ਦੇ ਨਾਲ ਦੱਖਣੀ ਅਫਰੀਕਾ ਰਵਾਨਾ ਹੋਣਗੇ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ- ਹਾਂ ਦੀਪਕ ਤੇ ਈਸ਼ਾਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਕੋਲਕਾਤਾ ਵਿਚ ਮੈਚ ਖਤਮ ਕਰਨਗੇ ਤੇ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਏ ਟੀਮ ਨਾਲ ਜੁੜਣਨਗੇ। ਸਮਝਿਆ ਜਾਂਦਾ ਹੈ ਕਿ ਈਸ਼ਾਨ ਨੂੰ ਇਸ ਲਈ ਭੇਜਿਆ ਜਾ ਰਿਹਾ ਹੈ ਕਿਉਂਕਿ ਚੇਤਨ ਸ਼ਰਮ ਦੀ ਅਗਵਾਈ ਵਾਲੀ ਕਮੇਟੀ ਨੇ ਇਸ ਦੌਰੇ ਦੇ ਲਈ ਗਲਤੀ ਨਾਲ ਸਿਰਫ ਇਕ ਵਿਕਟਕੀਪਰ ਰੇਲਵੇ ਦੇ ਉਪੇਂਦਰ ਯਾਦਵ ਨੂੰ ਹੀ ਚੁਣਿਆ ਹੈ। ਬੋਰਡ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਇਕ ਦੂਜੇ ਕੀਪਰ ਦੀ ਵੀ ਜ਼ਰੂਰਤ ਸੀ ਤੇ ਈਸ਼ਾਨ ਸਭ ਤੋਂ ਵਿਕਲਪ ਹਨ। ਉਹ ਹੁਣ ਸ਼ਾਇਦ ਇਸ ਕੰਮ ਦੇ ਲਈ ਪਹਿਲੀ ਪਸੰਦ ਹੋਣਗੇ। ਦੀਪਕ ਨੇ ਲਾਲ ਗੇਂਦ (ਟੈਸਟ ਮੈਚ) ਨਾਲ ਜ਼ਿਆਦਾ ਕ੍ਰਿਕਟ ਨਹੀਂ ਖੇਡੇ ਹਨ ਪਰ ਗੇਂਦ ਨੂੰ ਸਵਿੰਗ ਕਰਵਾਉਣ ਦੀ ਉਸਦੀ ਸਮਰੱਥਾ ਹੈ।

ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ

ਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News