ਚਾਹਲ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਫੋਟੋ, ਯੁਵਰਾਜ ਨੇ ਕਰ ਦਿੱਤਾ ਟ੍ਰੋਲ

11/09/2020 1:44:38 PM

ਸਪੋਰਟਸ ਡੈਸਕ- ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਹੈਦਰਾਬਾਦ ਕੋਲੋਂ ਹਰ ਕੇ ਆਈ.ਪੀ.ਐੱਲ. 'ਚੋਂ ਬਾਹਰ ਹੋ ਚੁੱਕੀ ਹੈ। ਆਈ.ਪੀ.ਐੱਲ. 'ਚੋਂ ਬਾਹਰ ਹੋਣ ਤੋਂ ਬਾਅਦ ਟੀਮ ਦੇ ਲੈੱਗ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਯੂ.ਏ.ਈ. 'ਚ ਹੀ ਹਨ। ਚਾਹਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਸਮੁੰਦਰ ਕੰਢੇ ਬੈਠ ਕੇ ਡੁਬਦੇ ਹੋਏ ਸੂਰਜ ਨੂੰ ਵੇਖ ਰਹੇ ਹਨ ਪਰ ਚਾਹਲ ਦੀ ਇਸ ਫੋਟੋ 'ਤੇ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਉਸ ਨੂੰ ਟ੍ਰੋਲ ਕਰ ਦਿੱਤਾ ਹੈ। 

PunjabKesari

ਚਾਹਲ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਡੁਬਦੇ ਹੋਏ ਸੂਰਜ ਦੇ ਖੂਬਸੂਰਤ ਨਜ਼ਾਰੇ ਨੂੰ ਮੇਰੇ ਨਵੇਂ ਗੋ-ਪ੍ਰੋ ਕੈਮਰੇ ਨੇ ਕੈਦ ਕਰ ਲਿਆ ਹੈ। ਇਸ ਫੋਟੋ 'ਤੇ ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਆਪਣਾ ਟਵੀਟ ਕਰਦੇ ਹੋਏ ਟ੍ਰੋਲ ਕੀਤਾ। ਯੁਵਰਾਜ ਨੇ ਚਾਹਲ ਦੀ ਫੋਟੋ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਕੀ ਤੁਸੀਂ ਆਈ.ਪੀ.ਐੱਲ. ਦਾ ਫਾਈਲਨ ਮੁਕਾਬਲਾ ਇਸੇ ਗੋ-ਪ੍ਰੋ ਕੈਮਰੇ 'ਤੇ ਵੇਖੋਗੇ ਜਾਂ ਫਿਰ ਸਟੇਡੀਅਮ 'ਚ ਜਾ ਕੇ। 

 

ਦੱਸ ਦੇਈਏ ਕਿ ਇਹ ਦੋਵੇਂ ਖਿਡਾਰੀ ਇਕ-ਦੂਜੇ ਨੂੰ ਟ੍ਰੋਲ ਕਰਨ ਦਾ ਕੋਈ ਵੀ ਮੌਕਾ ਨਹੀਂ ਛਡਦੇ। ਮੁੰਬਈ ਅਤੇ ਪੰਜਾਬ ਦੇ ਖੇਡੇ ਗਏ ਸੁਪਰ ਓਵਰ ਮੈਚ 'ਚ ਯੁਵਰਾਜ ਸਿੰਘ ਨੇ ਪੰਜਾਬ ਦੀ ਤਾਰੀਫ ਕੀਤੀ ਸੀ ਜਿਸ 'ਤੇ ਚਾਹਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਭਰਾ ਕੀ ਫਿਰ ਅਸੀਂ ਭਾਰਤ ਵਾਪਸ ਆ ਜਾਈਏ। ਇਸ ਤੋਂ ਬਾਅਦ ਯੁਵਰਾਜ ਨੇ ਟਵੀਟ ਕਰਦੇ ਹੋਏ ਚਾਹਲ ਦੀ ਬੋਲਤੀ ਬੰਦ ਕਰ ਦਿੱਤੀ ਸੀ। 

PunjabKesari


Rakesh

Content Editor

Related News