ਚਾਹਲ ਨੇ ਸੋਸ਼ਲ ਮੀਡੀਆ 'ਤੇ ਕ੍ਰਿਸ ਗੇਲ ਨਾਲ ਲਿਆ ਪੰਗਾ

Wednesday, Jan 10, 2018 - 11:11 PM (IST)

ਨਵੀਂ ਦਿੱਲੀ— ਪਹਿਲੇ ਟੈਸਟ ਮੈਚ ਤੋਂ ਬਾਹਰ ਰਹਿਣ ਵਾਲੇ ਕੇ. ਐੱਲ. ਰਾਹੁਲ, ਅਜਿੰਕਿਆ ਰਹਾਣੇ ਤੇ ਇਸ਼ਾਂਤ ਸ਼ਰਮਾ ਨੇ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਦੂਜੇ ਪਾਸੇ 1 ਫਰਵਰੀ ਤੋਂ ਵਨ ਡੇ ਸੀਰੀਜ਼ ਦੇ ਲਈ ਭਾਰਤੀ ਕ੍ਰਿਕਟ ਟੀਮ ਦੇ ਸ਼ਾਈਨਿੰਗ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀ ਸਖਤ ਮਿਹਨਤ ਕਰ ਰਹੇ ਹਨ। ਹਾਲ ਹੀ 'ਚ ਚਾਹਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿੱਥੇ ਉਹ ਜਿੰਮ 'ਚ ਕਸਰਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਉਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਲਈ ਪੂਰੀ ਸਖਤ ਮਿਹਨਤ ਕਰ ਰਹੇ ਹਨ। ਦੱਖਣੀ ਅਫਰੀਕਾ ਸਪਿਨਰ ਵਲੋਂ ਆਰ. ਸੀ. ਬੀ. 'ਚ ਉਸਦੀ ਟੀਮ ਮੇਟ ਰਹੇ ਤਬਰੇਜ ਸ਼ਮਸੀ ਨੇ ਇਸ ਵੀਡੀਓ 'ਚ ਕੁਮੈਂਟ ਕਰਦੇ ਹੋਏ ਕਿਹਾ ਕਿ ਹੇ ਭਗਵਾਨ! ਇਹ ਯੁਜਵੇਂਦਰ ਚਾਹਲ ਹੈ ਜਾ ਕ੍ਰਿਸ ਗੇਲ।

 

A post shared by Yuzvendra Chahal (@yuzi_chahal23) on

ਚਾਹਲ ਨੇ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਕਿਹਾ ਕਿ ਮੈਂ ਕ੍ਰਿਸ ਗੇਲ ਤੋਂ ਜ਼ਿਆਦਾ ਭਾਰ ਚੱਕ ਲੈਂਦਾ ਹਾਂ। ਇਹ ਮੇਰਾ ਵਾਰਮ ਅੱਪ ਸੈੱਟ ਹੈ ਸ਼ਮਸੀ। ਫਿਰ ਕ੍ਰਿਸ ਗੇਲ ਕਿਸ ਤਰ੍ਹਾਂ ਚੁੱਪ ਬੈਠ ਸਕਦੇ ਸੀ, ਗੇਲ ਨੇ ਮਜ਼ਾਕ 'ਚ ਲਿਖਿਆ ਕਿ ''ਮੈਨੂੰ ਮਾਰ ਦਾਓ!'' ਇਸ ਟਵਿੱਟਰ 'ਤੇ ਫਿਰ ਭਾਰਤ ਦੇ ਫੀਲਡਿੰਗ ਕੋਚ ਨੇ ਲਿਖਿਆ ਕਿ ਡਮਬਲ ਕੁਝ ਜ਼ਿਆਦਾ ਹਲਕੇ ਨਜ਼ਰ ਆ ਰਹੇ ਹਨ। ਜ਼ਿਆਦਾ ਭਾਰ ਚੁੱਕੋ ਭਰਾ।


Related News